ਸਿਹਤ ਮੰਤਰੀ ਵੱਲੋਂ ਐਮਰਜੈਂਸੀ ਦੇ ਪਹਿਲੇ 24 ਘੰਟਿਆਂ ਦੌਰਾਨ ਕੋਈ ਮੁਫ਼ਤ ਸੇਵਾਵਾਂ ਨਾ ਹੋਣ ਸਬੰਧੀ ਜਾਰੀ ਪੱਤਰ ਨੂੰ ਤੁਰੰਤ ਵਾਪਸ ਲੈਣ ਦੇ ਹੁਕਮ

ਲੁਧਿਆਣਾ, 15 ਫਰਵਰੀ (ਗੁਰਪ੍ਰੀਤ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟੋਰੇਟ ਵੱਲੋਂ ਜ਼ਿਲਿ•ਆਂ ਨੂੰ ਜਾਰੀ ਪੱਤਰ ਜਿਸ ਵਿੱਚ ਸਰਕਾਰੀ ਹਸਪਤਾਲਾਂ ‘ਚ ਐਮਰਜੈਂਸੀ ਮੈਡੀਕਲ ਟਰੀਟਮੈਂਟ ਲਈ ਪਹਿਲੇ 24 ਘੰਟੇ ਦੌਰਾਨ ਕੋਈ ਮੁਫ਼ਤ ਸੇਵਾਵਾਂ ਨਾ ਹੋਣ ਅਤੇ 1 ਤੋਂ 5 ਸਾਲ ਤੱਕ ਦੀ ਬੱਚੀ ਲਈ ਮੁਫ਼ਤ ਇਲਾਜ ਦੀ ਸਹੂਲਤ ਸਬੰਧੀ ਕਿਹਾ ਗਿਆ ਹੈ, ਨੂੰ ਤੁਰੰਤ ਵਾਪਸ ਲੈਣ ਦੇ ਆਦੇਸ਼ ਦਿੱਤੇ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਉਕਤ ਪੱਤਰ ਅਣਜਾਣੇ ਵਿੱਚ ਸਰਕਾਰ ਦੀ ਕਿਸੇ ਮਨਜ਼ੂਰੀ ਤੋਂ ਬਿਨਾਂ ਜਾਰੀ ਕੀਤਾ ਗਿਆ ਸੀ।
ਉਨ•ਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਦੇ ਪਹਿਲੇ 24 ਘੰਟਿਆਂ ਦੌਰਾਨ ਅਤੇ 1-5 ਸਾਲ ਤੱਕ ਦੀ ਲੜਕੀ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਇਹ ਸੇਵਾਵਾਂ ਪਹਿਲਾਂ ਵਾਂਗ ਹੀ ਲੋਕਾਂ ਲਈ ਮੁਫਤ ਰਹਿਣਗੀਆਂ।