ਵਿਦਿਆਰਥੀਆਂ ਤੇ ਕਰਮਚਾਰੀਆਂ ਲਈ ਖੁਸ਼ੀ ਦੀ ਖ਼ਬਰ,14 ਅਪ੍ਰੈਲ ਨੂੰ ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਨਿਊਜ਼ ਪੰਜਾਬ

11 ਅਪ੍ਰੈਲ 2026

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਡਾ. ਭੀਮ ਰਾਓ ਅੰਬੇਡਕਰ ਜਯੰਤੀ ਦੇ ਮੌਕੇ 14 ਅਪ੍ਰੈਲ 2026 ਨੂੰ ਜਨਤਕ ਛੁੱਟੀ ਦਾ ਐਲਾਨ ਕਰਨ ਨਾਲ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਇਸ ਫੈਸਲੇ ਨਾਲ ਸ਼ਨੀਵਾਰ ਅਤੇ ਐਤਵਾਰ ਤੋਂ ਬਾਅਦ ਮੰਗਲਵਾਰ ਨੂੰ ਵੀ ਛੁੱਟੀ ਮਿਲਣ ਕਰਕੇ ਲੰਮਾ ਵੀਕਐਂਡ ਬਣ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਆਰਾਮ ਕਰਨ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਵਧੀਆ ਮੌਕਾ ਮਿਲੇਗਾ।

ਗ੍ਰਹਿ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਹ ਫ਼ੈਸਲਾ ਸਾਲ 2026 ਲਈ ਪਹਿਲਾਂ ਜਾਰੀ ਕੀਤੀ ਗਈ ਜਨਤਕ ਛੁੱਟੀਆਂ ਦੀ ਸੂਚੀ ‘ਚ ਅੰਸ਼ਕ ਸੋਧ ਕਰਕੇ ਲਿਆ ਗਿਆ ਹੈ। ਹੁਣ 14 ਅਪ੍ਰੈਲ ਨੂੰ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਸੰਸਥਾਵਾਂ ਅਤੇ ਉਦਯੋਗਿਕ ਅਦਾਰਿਆਂ ‘ਚ ਪੂਰੀ ਤਰ੍ਹਾਂ ਜਨਤਕ ਛੁੱਟੀ ਹੋਵੇਗੀ। ਇਹ ਨੋਟੀਫਿਕੇਸ਼ਨ ਗ੍ਰਹਿ ਸਕੱਤਰ ਮਨਦੀਪ ਬਰਾੜ ਵਲੋਂ ਜਾਰੀ ਕੀਤਾ ਗਿਆ ਸੀ। ਪਹਿਲਾਂ 30 ਦਸੰਬਰ, 2025 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ‘ਚ 14 ਅਪ੍ਰੈਲ ਨੂੰ ਛੁੱਟੀ ਸ਼ਾਮਲ ਨਹੀਂ ਸੀ।

ਇਸ ਸੋਧ ਨਾਲ ਕਰਮਚਾਰੀਆਂ ਅਤੇ ਆਮ ਜਨਤਾ ਨੂੰ ਹੁਣ ਇਹ ਵਾਧੂ ਛੁੱਟੀ ਮਿਲ ਗਈ ਹੈ। ਅੰਬੇਡਕਰ ਜੈਯੰਤੀ ਦੇ ਮੌਕੇ ‘ਤੇ ਚੰਡੀਗੜ੍ਹ ‘ਚ ਕਈ ਸਮਾਗਮਾਂ ਦਾ ਵੀ ਆਯੋਜਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 14 ਅਪ੍ਰੈਲ ਨੂੰ ਪੰਜਾਬ ‘ਚ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ।