ਨਿਊਜ਼ ਪੰਜਾਬ
11 ਅਪ੍ਰੈਲ 2026
ਭਿਆਨਕ ਚੱਕਰਵਾਤ ਵੈਯਾਨੂ ਕਾਰਨ ਨਿਊਜ਼ੀਲੈਂਡ ਵਿੱਚ ਹਾਲਾਤ ਗੰਭੀਰ ਬਣਦੇ ਜਾ ਰਹੇ ਹਨ। ਆਕਲੈਂਡ ਸਮੇਤ ਕਈ ਖੇਤਰਾਂ ਵਿੱਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਹੜ੍ਹ ਦਾ ਖਤਰਾ ਵੱਧ ਗਿਆ ਹੈ, ਜਿਸ ਕਰਕੇ ਉੱਤਰੀ ਟਾਪੂ ਦੇ ਕਈ ਹਿੱਸਿਆਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। Whakatane ਅਤੇ ਹਾਕਸ ਬੇ ਵਰਗੇ ਇਲਾਕਿਆਂ ਵਿੱਚ ਲੋਕਾਂ ਨੂੰ ਸੁਰੱਖਿਆ ਵਾਸਤੇ ਘਰ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਤੂਫ਼ਾਨੀ ਲਹਿਰਾਂ, ਜ਼ਮੀਨ ਖਿਸਕਣ ਅਤੇ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ, ਇਹ ਚੱਕਰਵਾਤ ਆਸਟ੍ਰੇਲੀਆ ਵੱਲ ਵਧਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ, ਜਿਸ ਨਾਲ ਉੱਥੇ ਵੀ ਖਤਰਾ ਬਣ ਸਕਦਾ ਹੈ।
