ਰਿਪੋਰਟ : ਗੁਰਨਾਮ ਕੌਰ
ਕੈਲਗਰੀ – ਏਕ ਨੂਰ ਸੁਖਮਨੀ ਸਾਹਿਬ ਸੁਸਾਇਟੀ ਦੇ ਚਲ ਰਹੇ ਪਾਠਾਂ ਅਤੇ ਅਨੰਦਮਈ ਕੀਰਤਨ ਦੀ ਲੜੀ ਤਹਿਤ ਅੱਜ ਦਾ ਪਾਠ ਭੈਣ ਪਰਮਿੰਦਰ ਕੌਰ ਜੀ ਦੇ ਘਰ ਬਹੁਤ ਹੀ ਸ਼ਰਧਾ ਨਾਲ ਕੀਤਾ ਗਿਆ। ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਜੀਤ ਕੌਰ ਬਵੇਜਾ ਅਤੇ ਗੁਰਬਖਸ਼ ਕੌਰ ਜੀ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ।
ਇਸ ਤੋਂ ਬਾਅਦ ਚੌਪਈ ਸਾਹਿਬ ਦਾ ਪਾਠ ਮਨਮਿੰਦਰ ਕੌਰ ਅਤੇ ਸੁਖਵੀਰ ਕੌਰ ਜੀ ਨੇ ਕੀਤਾ ਅਨੰਦ ਸਾਹਿਬ ਦੇ ਪਾਠ ਦੀਆਂ ਛੇ ਪਾਉੜੀਆਂ ਦਾ ਪਾਠ ਕਮਲਜੀਤ ਕੌਰ ਅਤੇ ਇੰਦਰਜੀਤ ਕੌਰ ਨੇ ਕੀਤਾ।
ਇਸ ਤੋਂ ਉਪਰੰਤ ਸਵੀਟੀ ਕਾਲੜਾ ਜੀ ਨੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਪਰਿਵਾਰ ਵੱਲੋਂ ਸੰਗਤਾਂ ਦਾ ਸਵਾਗਤ ਚਾਹ ਅਤੇ ਸਨੈਕਸ ਨਾਲ ਕੀਤਾ ਗਿਆ। ਬਾਅਦ ਵਿੱਚ ਖੁੱਲ੍ਹਾ ਲੰਗਰ ਵਰਤਾਇਆ ਗਿਆ। ਪਰਿਵਾਰ ਨੇ ਸੰਗਤਾਂ ਦਾ ਧੰਨਵਾਦ ਕੀਤਾ 
ਅਖੀਰ ਵਿੱਚ ਸਭਾ ਦੇ ਬਾਨੀ ਸ੍ਰੀ ਮਤੀ ਗੁਰਜੀਤ ਕੌਰ ਬਵੇਜਾ ਜੀ ਨੇ ਸੰਗਤਾਂ ਅਤੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕਾਰਜ ਸੰਪੂਰਨ ਹੋਇਆ।


