ਅਮਰੀਕਾ ਲਈ ਮੋਟਾਪਾ, ਡਾਇਬਟੀਜ਼ ਤੇ ਕੈਂਸਰ ਦੇ ਮਰੀਜ਼ਾਂ ਨੂੰ ਵੀਜ਼ਾ ਮਿਲਣਾ ਹੋਇਆ ਮੁਸ਼ਕਲ

ਨਿਊਜ਼ ਪੰਜਾਬ

8 ਨਵੰਬਰ 2025

ਡੋਨਾਲਡ ਟਰੰਪ ਪ੍ਰਸ਼ਾਸਨ ਨੇ ਵੀਜ਼ਾ ਪ੍ਰਕਿਰਿਆ ਨੂੰ ਹੋਰ ਸਖ਼ਤ ਬਣਾਉਂਦੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਵੇਂ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਵਿਦੇਸ਼ੀ ਨਾਗਰਿਕ ਜਿਨ੍ਹਾਂ ਨੂੰ ਡਾਇਬਟੀਜ਼ (ਮਧੂਮੇਹ), ਮੋਟਾਪਾ, ਦਿਲ ਦੇ ਰੋਗ, ਕੈਂਸਰ ਜਾਂ ਮਾਨਸਿਕ ਬੀਮਾਰੀਆਂ ਹਨ, ਉਨ੍ਹਾਂ ਨੂੰ ਅਮਰੀਕਾ ਦਾ ਵੀਜ਼ਾ ਦੇਣ ਤੋਂ ਮਨ੍ਹਾ ਕੀਤਾ ਜਾ ਸਕਦਾ ਹੈ।

ਇਨ੍ਹਾਂ ਬਿਨੈਕਾਰਾਂ ਨੂੰ “ਜਨਤਕ ਬੋਝ (Public Charge)” ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ, ਭਾਵ ਅਜਿਹੇ ਲੋਕ ਜੋ ਭਵਿੱਖ ਵਿੱਚ ਅਮਰੀਕੀ ਸਰਕਾਰ ਉੱਤੇ ਆਰਥਿਕ ਬੋਝ ਬਣ ਸਕਦੇ ਹਨ।

ਵਿਦੇਸ਼ ਵਿਭਾਗ ਵੱਲੋਂ ਦੂਤਘਰਾਂ ਅਤੇ ਵਣਜ ਦੂਤਾਵਾਸਾਂ ਨੂੰ ਭੇਜੇ ਗਏ ਇਨ੍ਹਾਂ ਨਿਰਦੇਸ਼ਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ।ਵੀਜ਼ਾ ਅਧਿਕਾਰੀ ਹੁਣ ਬਿਨੈਕਾਰ ਦੀ ਸਿਹਤ, ਉਮਰ, ਅਤੇ ਵਿੱਤੀ ਸਮਰੱਥਾ ਦਾ ਵਿਸਤ੍ਰਿਤ ਮੁਲਾਂਕਣ ਕਰਨਗੇ, ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਅਧਿਕਾਰੀਆਂ ਨੂੰ ਇਹ ਆਂਕਲਨ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਬਿਨੈਕਾਰ ਆਪਣੇ ਪੂਰੇ ਜੀਵਨ ਕਾਲ ਦੇ ਡਾਕਟਰੀ ਖਰਚੇ ਨੂੰ ਖੁਦ ਚੁੱਕਣ ਦੇ ਸਮਰੱਥ ਹੈ ਜਾਂ ਉਸ ਨੂੰ ਸਰਕਾਰੀ ਸਹਾਇਤਾ ਦੀ ਲੋੜ ਪਵੇਗੀ।