ਪੰਜਾਬ ਚੋਣਾਂ ਲਈ ਕਾਂਗਰਸ ਦਾ ਐਕਸ਼ਨ ਪਲਾਨ ਤਿਆਰ, ਨਵੇਂ ਕਾਰਜਕਾਰੀ ਪ੍ਰਧਾਨਾਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ

ਨਿਊਜ਼ ਪੰਜਾਬ

8 ਜੁਲਾਈ,2026

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਤੇਜ਼ ਕਰਦਿਆਂ ਪੰਜਾਬ ਕਾਂਗਰਸ ਨੇ ਆਪਣੇ ਤਿੰਨ ਨਵੇਂ ਕਾਰਜਕਾਰੀ ਪ੍ਰਧਾਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਹਨ। ਪਾਰਟੀ ਨੇ ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਗਿਲਜੀਆਂ ਅਤੇ ਰਾਜਕੁਮਾਰ ਵੇਰਕਾ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ, ਫਰੰਟਲ ਸੰਗਠਨਾਂ ਅਤੇ ਪਾਰਟੀ ਦੇ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਹੈ, ਜੋ ਉਹ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਸਕੱਤਰਾਂ ਨਾਲ ਤਾਲਮੇਲ ਕਰਕੇ ਨਿਭਾਉਣਗੇ। ਸੁਖਵਿੰਦਰ ਸਿੰਘ ਡੈਨੀ 42 ਵਿਧਾਨ ਸਭਾ ਹਲਕਿਆਂ ਲਈ ਏਆਈਸੀਸੀ ਸਕੱਤਰ ਸੂਰਜ ਠਾਕੁਰ ਨਾਲ ਮਿਲ ਕੇ ਕੰਮ ਕਰਨਗੇ, ਜਦਕਿ ਸੰਗਤ ਸਿੰਘ ਗਿਲਜੀਆਂ ਨੂੰ 45 ਹਲਕਿਆਂ ਦੀ ਜ਼ਿੰਮੇਵਾਰੀ ਏਆਈਸੀਸੀ ਸਕੱਤਰ ਰਵਿੰਦਰ ਡਾਲਵੀ ਨਾਲ ਦਿੱਤੀ ਗਈ ਹੈ। ਇਸੇ ਤਰ੍ਹਾਂ ਰਾਜਕੁਮਾਰ ਵੇਰਕਾ ਏਆਈਸੀਸੀ ਸਕੱਤਰ ਹਿਨਾ ਕਾਵਾਰੇ ਨਾਲ ਮਿਲ ਕੇ 30 ਵਿਧਾਨ ਸਭਾ ਹਲਕਿਆਂ ਦੀ ਦੇਖਭਾਲ ਕਰਨਗੇ। ਕਾਂਗਰਸ ਦਾ ਮੰਨਣਾ ਹੈ ਕਿ ਇਸ ਨਵੀਂ ਜ਼ਿੰਮੇਵਾਰੀ ਵੰਡ ਨਾਲ ਪਾਰਟੀ ਦਾ ਸੰਗਠਨ ਹੋਰ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੀਆਂ ਚੋਣਾਂ ਲਈ ਜ਼ਮੀਨੀ ਪੱਧਰ ‘ਤੇ ਤਿਆਰੀਆਂ ਨੂੰ ਹੋਰ ਗਤੀ ਮਿਲੇਗੀ।