ਨਿਊਜ਼ ਪੰਜਾਬ
4 ਮਾਰਚ 2026
ਫਰੀਦਕੋਟ ਵਿੱਚ ਅੱਜ ਇੱਕ ਹਾਦਸਾ ਵਾਪਰ ਗਿਆ ਜਦੋਂ SHO ਦੀ ਗੱਡੀ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਜਾਣਕਾਰੀ ਮੁਤਾਬਕ ਗੱਡੀ ਸੜਕ ਤੋਂ ਫਿਸਲ ਕੇ ਪਲਟ ਗਈ, ਜਿਸ ਨਾਲ ਮੌਕੇ ‘ਤੇ ਹੜਕੰਪ ਮਚ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਏ।
ਹਾਦਸੇ ਦੌਰਾਨ ਗੱਡੀ ਨੂੰ ਨੁਕਸਾਨ ਪਹੁੰਚਿਆ ਹੈ, ਜਦਕਿ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
