ਪੰਜਾਬ ਦੇ 5 ਜ਼ਿਲ੍ਹਿਆਂ ‘ਚ ਮੁੜ ਹੋਵੇਗੀ ਵੋਟਿੰਗ;ਰਾਜ ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ 

ਨਿਊਜ਼ ਪੰਜਾਬ

15 ਦਸੰਬਰ 2025

ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚਾਲੇ ਕੁੱਝ ਥਾਂਵਾਂ ‘ਤੇ ਬੂਥ ਕੈਪਚਰਿੰਗ ਤੇ ਧਾਂਦਲੀਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਾਜ ਚੋਣ ਕਮਿਸ਼ਨ ਵੱਲੋਂ 5 ਜ਼ਿਲ੍ਹਿਆਂ ਦੀਆਂ ਕੁੱਝ ਥਾਂਵਾਂ ‘ਤੇ ਚੋਣਾਂ ਮੁੜ ਕਰਵਾਉਣ ਦੇ ਹੁਕਮ ਕੀਤੇ ਗਏ ਹਨ। ਚੋਣ ਕਮਿਸ਼ਨ ਅਨੁਸਾਰ ਰਾਜ ਵਿੱਚ 22 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਹੋਈਆਂ ਹਨ ਤੇ ਕਿਤੇ ਵੀ ਕੋਈ ਜਾਨੀ ਨੁਕਸਾਨ ਜਾਂ ਵੱਡੀ ਝੜਪ ਦੀ ਰਿਪੋਰਟ ਨਹੀਂ ਹੈ।

ਕਮਿਸ਼ਨ ਨੇ ਹੇਠ ਲਿਖੀਆਂ ਥਾਵਾਂ ‘ਤੇ ਦੁਬਾਰਾ ਵੋਟਾਂ ਪਾਉਣ ਦੇ ਹੁਕਮ ਦਿੱਤੇ ਹਨ…

ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਸੰਮਤੀ ਅਟਾਰੀ, ਜ਼ੋਨ ਨੰਬਰ 08 (ਖਾਸਾ) (ਬੂਥ ਨੰਬਰ 52,53,54,55) ਅਤੇ ਜ਼ੋਨ ਨੰਬਰ 17 (ਵਰਪਾਲ ਕਲਾਂ) (ਬੂਥ ਨੰਬਰ 90,91,93,94,95)

ਬਰਨਾਲਾ ਜ਼ਿਲ੍ਹੇ ਦੇ ਬਲਾਕ ਸੰਮਤੀ ਚੰਨਣਵਾਲ (ਜ਼ੋਨ ਨੰ. 04),

ਪਟਿਆਲਾ ਦੇ ਪਿੰਡ ਰਾਏਸਰ  (ਬੂਥ ਨੰ. 20)

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਬਾਣੀਆਂ (ਬੂਥ ਨੰ. 63 ਅਤੇ 64), ਅਤੇ

ਗਿੱਦੜਬਾਹਾ ਦੇ ਪਿੰਡ ਮਧੀਰ (ਬੂਥ ਨੰ. 21 ਅਤੇ 22) ਬਲਾਕ ਕੋਟ ਭਾਈ ।