ਨਿਊਜ਼ ਪੰਜਾਬ
ਲੁਧਿਆਣਾ, 3 ਦਸੰਬਰ 2025
ਮਾਨਵਤਾ ਦੇ ਰਹਿਬਰ, ਮਹਾਨ ਕ੍ਰਾਂਤੀਕਾਰੀ, ਤੇਗ ਦੇ ਧਨੀ, ਸ਼ਾਂਤੀ ਦੇ ਪੁੰਜ, ਤਿਲਕ-ਜੰਞੂ ਦੇ ਰਾਖੇ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਗੁਰਸਿੱਖ ਪਿਆਰੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ, ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ ਵਿਖੇ, ਵੈੱਲਫੇਅਰ ਸੁਸਾਇਟੀ ਪ੍ਰੇਮ ਨਗਰ, ਘੁਮਾਰ ਮੰਡੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਅਤੇ ਬੱਚਿਆਂ ਨੇ ਬੀਬੀ ਰਣਜੀਤ ਕੌਰ ਦੀ ਅਗਵਾਈ ਹੇਠ ਸ਼ਬਦਾਂ ਦਾ ਉਚਾਰਨ ਕੀਤਾ ਅਤੇ ਭਾਈ ਪ੍ਰਭਸਿਮਰਨ ਸਿੰਘ ਤੇ ਸਾਥੀਆਂ ਨੇ ਮਨੋਹਰ ਕੀਰਤਨ ਕੀਤਾ। ਉਪਰੰਤ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਰਣੀਆਂ ਵਾਲਿਆਂ ਨੇ ਰਸਭਿੰਨੇ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ, ਸ਼ਹਾਦਤ ਦਾ ਗੁਰੂ-ਜਸ ਸਰਵਣ ਕਰਵਾਇਆ। ਸਮਾਗਮ ਦੀ ਸਮਾਪਤੀ ਵੇਲੇ ਮੁੱਖ ਸੇਵਾਦਾਰ ਬਲਬੀਰ ਸਿੰਘ ਖਾਲਸਾ ਨੇ ਗੁਰੂ ਸਾਹਿਬ ਅਤੇ ਉਹਨਾਂ ਦੇ ਗੁਰਸਿੱਖ ਪਿਆਰਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦਾ ਕੋਟਨ-ਕੋਟ ਧੰਨਵਾਦ ਕੀਤਾ।
ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ, ਚੇਅਰਪਰਸਨ ਸੁੱਖਚੈਨ ਬੱਸੀ ਗੋਗੀ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਬੇਗ਼ਮਪੁਰਾ ਸੇਵਾ ਦਲ ਦੇ ਪ੍ਰਧਾਨ ਰਜਿੰਦਰ ਸਿੰਘ ਜੋਧਾਂ, ਜਨਰਲ ਸਕੱਤਰ ਜਸਵੀਰ ਸਿੰਘ ਪਮਾਲੀ, ਕੌਂਸਲਰ ਪਰਮਿੰਦਰ ਕੌਰ, ਇੰਦਰਜੀਤ ਸਿੰਘ ਇੰਦੀ, ਹਰਪ੍ਰੀਤ ਸਿੰਘ ਬੇਦੀ, ਮਹਾਰਾਜ ਸਿੰਘ ਰਾਜੀ, ਸੰਦੀਪ ਵਧਵਾ, ਰਾਜੇਸ਼ ਕਸ਼ਯਪ, ਅਮਨਦੀਪ ਭਨੋਟ, ਜਸਵਿੰਦਰ ਸਿੰਘ ਸਪਰਾ, ਨੌਜਵਾਨ ਆਗੂ ਤੁਸ਼ਾਰਦੀਪ ਸਿੰਘ ਖਾਲਸਾ, ਕੇਸਰ ਸਿੰਘ ਕਲੇਰ, ਸੁਖਵਿੰਦਰ ਸਿੰਘ ਨਾਜਰ, ਗੁਰਬਚਨ ਸਿੰਘ ਭੁੱਲਰ, ਸੁਖਮਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਗਰੇਵਾਲ, ਰਾਹੁਲ ਡੁਲਗਚ, ਦਵਿੰਦਰ ਸਿੰਘ ਗਰਚਾ, ਗੁਰਜੰਟ ਸਿੰਘ ਕਲੇਰ, ਹਰਸ਼ਿਤ ਗੋਇਲ, ਬਲਦੇਵ ਸਿੰਘ ਕਲੇਰ, ਐਡਵੋਕੇਟ ਹਰਿੰਦਰਪਾਲ ਸਿੰਘ ਰਾਜਾ, ਦਿਲਦਾਰ ਸਿੰਘ ਬੇਦੀ, ਸੋਹਨ ਸਿੰਘ ਸੁਨੀਲਾ, ਰਾਮਪਾਲ ਭਨੋਟ, ਬਚਨ ਲਾਲ, ਡਾ. ਹਰਚਰਨ ਸਿੰਘ, ਐਡਵੋਕੇਟ ਸੁਰਿੰਦਰ ਸਿੰਘ, ਮਨਮੋਹਨ ਸਿੰਘ, ਡਾ. ਰਜਿੰਦਰ ਭਾਟੀਆ, ਕੁਲਬੀਰ ਸਿੰਘ ਖਾਲਸਾ, ਰਾਜੇਸ਼ ਜੈਨ, ਭਾਰਤ ਭੂਸ਼ਣ ਗੋਇਲ, ਅਨੰਦ ਕਿਸ਼ੋਰ, ਅਸ਼ੋਕ ਕੁਮਾਰ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਮਨੀ, ਗੁਰਪ੍ਰੀਤ ਸਿੰਘ ਹੈਪੀ, ਸੁਖਦੇਵ ਦੱਤ ਪੱਪੂ, ਸੁਨੀਲ ਸ਼ਰਮਾ, ਇੰਦਰਜੀਤ ਸਿੰਘ ਕਾਲੜਾ, ਬੀਬੀ ਰੁਪਿੰਦਰ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਰਸ਼ਮੀ ਸ਼ਰਮਾ, ਬੀਬੀ ਰੀਤੂ ਗਰੋਵਰ, ਬੀਬੀ ਮਨਦੀਪ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਸ਼ਿਵਾਨੀ ਗੋਇਲ, ਬੀਬੀ ਹਰਜਿੰਦਰ ਕੌਰ, ਬੀਬੀ ਅਨੂੰ ਕੌਰ ਅਤੇ ਬੀਬੀ ਚਾਂਦਨੀ ਕਸ਼ਯਪ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
