ਨਿਊਜ਼ ਪੰਜਾਬ
30 ਨਵੰਬਰ 2025
ਲੁਧਿਆਣਾ ਵਿੱਚ ਸ਼ਨੀਵਾਰ ਸ਼ਾਮ ਨੂੰ ਦਿਲ ਦਹਲਾ ਦੇਣ ਵਾਲੀ ਘਟਨਾ ਵਾਪਰੀ, ਜਿਸ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। UCPMA ਦਫ਼ਤਰ ਦੇ ਪਿੱਛੇ ਸਥਿਤ ਅਜੀਤ ਸਾਈਕਲ ਇੰਡਸਟਰੀ ਵਿੱਚ ਪੇਂਟ ਬੋਇਲਰ ਅਚਾਨਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਫੈਕਟਰੀ ਦੀਆਂ ਦੀਵਾਰਾਂ ਤੋਂ ਲੈ ਕੇ ਆਸਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਤੱਕ ਹਿਲ ਗਈਆ।
ਧਮਾਕੇ ਤੋਂ ਬਾਅਦ ਫੈਕਟਰੀ ਵਿੱਚ ਭਿਆਨਕ ਹੜਕੰਪ ਮਚ ਗਿਆ। ਕਰਮਚਾਰੀ ਚੀਕ-ਚਿਹਾੜਾ ਪਾਉਂਦੇ ਹੋਏ ਆਪਣੀ ਜਾਨ ਬਚਾਉਣ ਲਈ ਬਾਹਰ ਦੌੜ ਪਏ। ਕੁਝ ਹੀ ਪਲਾਂ ਵਿੱਚ ਆਲੇ-ਦੁਆਲੇ ਧੂੰਏ ਦਾ ਘੁਬਾਰ ਫੈਲ ਗਿਆ। ਘਟਨਾ ਵਿੱਚ ਇੱਕ ਕਰਮਚਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।ਧਮਾਕੇ ਦੀ ਗੂੰਜ ਇੰਨੀ ਤੇਜ਼ ਸੀ ਕਿ ਨੇੜਲੇ ਰਿਹਾਇਸ਼ੀ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਵੀ ਆਪਣੇ ਘਰਾਂ ਤੋਂ ਬਾਹਰ ਆ ਗਏ। ਸਥਾਨਕ ਲੋਕਾਂ ਨੇ ਤੁਰੰਤ ਦਮਕਾਲ ਵਿਭਾਗ ਅਤੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਰਾਹਤ ਅਤੇ ਬਚਾਓ ਟੀਮ ਮੌਕੇ ‘ਤੇ ਪਹੁੰਚੀ।
