ਪੰਜਾਬ ਵਿੱਚ ਠੰਢ ਵਧਦੀ ਜਾ ਰਹੀ ਹੈ, ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 2.9 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਸ਼ਨੀਵਾਰ ਨੂੰ ਫਰੀਦਕੋਟ ਸਭ ਤੋਂ ਠੰਡਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 2.9 ਡਿਗਰੀ ਸੈਲਸੀਅਸ ਰਿਹਾ ਅਤੇ ਐਤਵਾਰ ਸਵੇਰੇ ਤਾਪਮਾਨ 2 ਡਿਗਰੀ ਸੈਲਸੀਅਸ ਸੀ । ਆਦਮਪੁਰ ਵਿੱਚ ਘੱਟੋ-ਘੱਟ ਤਾਪਮਾਨ 3.0 ਡਿਗਰੀ ਦਰਜ ਕੀਤਾ ਗਿਆ। 
ਇਸ ਦੌਰਾਨ, ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਲਈ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਠੰਢ ਦੀ ਲਹਿਰ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਜਲੰਧਰ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਫਾਜ਼ਿਲਕਾ ਸ਼ਾਮਲ ਹਨ। ਵਿਭਾਗ ਦੇ ਅਨੁਸਾਰ, ਅਗਲੇ ਤਿੰਨ ਦਿਨਾਂ ਵਿੱਚ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਉਮੀਦ ਹੈ ਪਰ ਮੌਸਮ ਖੁਸ਼ਕ ਰਹੇਗਾ।
ਸ਼ਨੀਵਾਰ ਨੂੰ ਫਰੀਦਕੋਟ ਸਭ ਤੋਂ ਠੰਡਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 2.9 ਡਿਗਰੀ ਸੈਲਸੀਅਸ ਰਿਹਾ। ਆਦਮਪੁਰ ਵਿੱਚ ਘੱਟੋ-ਘੱਟ ਤਾਪਮਾਨ 3.0 ਡਿਗਰੀ ਦਰਜ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ, ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 6.4 ਡਿਗਰੀ (ਆਮ ਨਾਲੋਂ 0.1 ਡਿਗਰੀ ਘੱਟ), ਲੁਧਿਆਣਾ 8.0 ਡਿਗਰੀ, ਪਟਿਆਲਾ 9.5 ਡਿਗਰੀ (ਆਮ ਨਾਲੋਂ 0.2 ਡਿਗਰੀ ਘੱਟ), ਪਠਾਨਕੋਟ 6.6 ਡਿਗਰੀ, ਬਠਿੰਡਾ 5.6 ਡਿਗਰੀ (ਆਮ ਨਾਲੋਂ 1.8 ਡਿਗਰੀ ਘੱਟ), ਗੁਰਦਾਸਪੁਰ 6.0 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 22.5 ਡਿਗਰੀ (ਆਮ ਨਾਲੋਂ 1.9 ਡਿਗਰੀ ਘੱਟ), ਲੁਧਿਆਣਾ 24.4 ਡਿਗਰੀ, ਪਟਿਆਲਾ 25.3 ਡਿਗਰੀ (ਆਮ ਨਾਲੋਂ 0.2 ਡਿਗਰੀ ਘੱਟ), ਪਠਾਨਕੋਟ 24.1 ਡਿਗਰੀ, ਗੁਰਦਾਸਪੁਰ 23.5 ਡਿਗਰੀ ਅਤੇ ਐਸ.ਬੀ.ਐਸ. ਨਗਰ 26.5 ਡਿਗਰੀ ਦਰਜ ਕੀਤਾ ਗਿਆ।


ਤਸਵੀਰਾਂ : ਮੌਸਮ ਵਿਭਾਗ / ਸ਼ੋਸ਼ਲਮੀਡੀਆ
