ਨਿਊਜ਼ ਪੰਜਾਬ
25 ਫ਼ਰਵਰੀ 2026
ਦੋ ਦਿਨ ਪਹਿਲਾਂ ਝਾਰਖੰਡ ਵਿਚ ਇਕ ਏਅਰ ਐਂਬੂਲੈਂਸ ਦੇ ਹਾਦਸਾਗ੍ਰਸਤ ਹੋ ਜਾਣ ਦੌਰਾਨ ਸਥਾਨਕ ਸੁਲਤਾਨਵਿੰਡ ਰੋਡ ਦੇ ਇਲਾਕਾ ਗੋਬਿੰਦ ਨਗਰ ਦੇ ਚੌੜਾ ਬਾਜ਼ਾਰ ਦੇ ਵਸਨੀਕ ਨੌਜਵਾਨ ਪਾਇਲਟ ਕੈਪਟਨ ਸਵਰਾਜਦੀਪ ਸਿੰਘ ਦਾ ਅੰਤਿਮ ਸਸਕਾਰ ਅੱਜ ਇਥੇ ਧਾਰਮਿਕ ਰਸਮਾਂ ਨਾਲ ਕੀਤਾ ਗਿਆ। ਕੈਪਟਨ ਸਵਰਾਜਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਸਵੇਰੇ ਅੰਮ੍ਰਿਤਸਰ ਪੁੱਜੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਸਾਂਸਦ ਗੁਰਜੀਤ ਸਿੰਘ ਔਜਲਾ, ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਨੌਜਵਾਨ ਕੈਪਟਨ ਸਵਰਾਜਦੀਪ ਸਿੰਘ ਦੀ ਦੋ ਦਿਨ ਪਹਿਲਾਂ 6 ਹੋਰਨਾਂ ਵਿਅਕਤੀਆਂ ਸਮੇਤ ਝਾਰਖੰਡ ਵਿਚ ਏਅਰ ਐਂਬੁਲੈਂਸ ਹਾਦਸੇ ਦੌਰਾਨ ਮੌਤ ਹੋ ਗਈ ਸੀ।
