ਨਿਊਜ਼ ਪੰਜਾਬ
4 ਮਾਰਚ 2026
ਜਦੋਂ ਪੂਰਾ ਦੇਸ਼ ਹੋਲੀ ਦੇ ਜਸ਼ਨਾਂ ਵਿੱਚ ਮਸਤ ਹੈ, ਉਸੇ ਸਮੇਂ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦਾ ਅਸਰ ਭਾਰਤੀ ਸਟਾਕ ਮਾਰਕੀਟ ‘ਤੇ ਵੀ ਨਜ਼ਰ ਆ ਰਿਹਾ ਹੈ। ਬੁੱਧਵਾਰ ਨੂੰ ਮਾਰਕੀਟ ਵਿੱਚ ਤੇਜ਼ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਸੈਂਸੈਕਸ 1,700 ਅੰਕ ਡਿੱਗ ਕੇ 78,600 ਤੋਂ ਹੇਠਾਂ ਪਹੁੰਚ ਗਿਆ, ਜਦਕਿ ਨਿਫਟੀ 500 ਅੰਕ ਘਟ ਕੇ ਲਗਭਗ 24,350 ‘ਤੇ ਆ ਗਿਆ। ਇਸਦੇ ਨਾਲ ਹੀ ਬੈਂਕ ਨਿਫਟੀ ਵੀ ਕਰੀਬ 1,000 ਅੰਕ ਡਿੱਗ ਗਿਆ। ਮਾਰਕੀਟ ਵਿੱਚ ਆਈ ਇਸ ਤੇਜ਼ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਉਨ੍ਹਾਂ ਦੇ ਕਰੀਬ ₹9 ਲੱਖ ਕਰੋੜ ਡੁੱਬ ਗਏ ਹਨ। ਬੀਐਸਈ ਦਾ ਕੁੱਲ ਮਾਰਕੀਟ ਪੂੰਜੀਕਰਣ ਸੋਮਵਾਰ ਨੂੰ ₹456.9 ਲੱਖ ਕਰੋੜ ਸੀ, ਜੋ ਬੁੱਧਵਾਰ ਨੂੰ ਘਟ ਕੇ ₹447.9 ਲੱਖ ਕਰੋੜ ਰਹਿ ਗਿਆ।
