ਪਟਿਆਲਾ-ਸਮਾਣਾ ਰੋਡ ’ਤੇ ਸਵੇਰੇ PRTC ਬੱਸ ਤੇ ਕਾਰ ਦੀ ਭਿਆਨਕ ਟੱਕਰ;ਕਾਰ ਚਾਲਕ ਦੀ ਮੌਕੇ ‘ਤੇ ਮੌਤ,ਮਹਿਲਾ ਤੇ ਬੱਚਾ ਗੰਭੀਰ ਜ਼ਖਮੀ

ਨਿਊਜ਼ ਪੰਜਾਬ

26 ਫ਼ਰਵਰੀ 2026

ਅੱਜ ਤੜਕਸਾਰ ਹੀ ਧੁੰਦ ਕਰਕੇ ਪਟਿਆਲਾ ਦੇ ਸਮਾਣਾ ਵਿਚ ਵੱਡਾ ਹਾਦਸਾ ਵਾਪਰ ਗਿਆ ਜਿਥੇ PRTC ਦੀ ਬੱਸ ਤੇ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿਚ ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਸਵਾਰ ਉਸ ਦੀ ਗਰਭਵਤੀ ਪਤਨੀ ਤੇ ਇਕ ਬੱਚਾ ਜ਼ਖਮੀ ਹੋ ਗਿਆ। ਬੱਸ ਦਾ ਕੰਡਕਟਰ ਵੀ ਜਖਮੀ ਹੋਇਆ ਹੈ। ਸਾਰਿਆਂ ਨੂੰ ਪਟਿਆਲਾ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਬੱਸ ਸਮਾਣਾ ਤੋਂ ਪਟਿਆਲਾ ਜਾ ਰਹੀ ਸੀ ਜਦੋਂ ਕਿ ਕਾਰ ਅੰਬਾਲਾ ਵੱਲੋਂ ਆ ਰਹੀ ਸੀ। ਦੋਵੇਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਦੇ ਬਾਅਦ ਜ਼ਖਮੀਆਂ ਨੂੰ ਤੁਰੰਤ ਪਟਿਆਲਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਖਬਰ ਮਿਲੀ ਹੈ ਕਿ ਕਾਰ ਸਵਾਰ ਕਿਸੇ ਵਿਆਹ ਵਿਚ ਸ਼ਾਮਲ ਹੋਣ ਲਈ ਘਰੋਂ ਨਿਕਲੇ ਸਨ ਕਿ ਰਸਤੇ ਵਿਚ ਹੀ ਉਨ੍ਹਾਂ ਨਾਲ ਵੱਡਾ ਹਾਦਸਾ ਵਾਪਰ ਗਿਆ।