ਨਿਊਜ਼ ਪੰਜਾਬ
26 ਫ਼ਰਵਰੀ 2026
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਸੀਐੱਮ ਮਾਨ ਇਸ ਵੇਲੇ ਬੈਂਗਲੁਰੂ ਦੌਰੇ ’ਤੇ ਹਨ ਅਤੇ ਇਸ ਦੌਰਾਨ ਉਹ ਇੱਕ ਨਿੱਜੀ ਕੇਅਰ ਸੈਂਟਰ ਵਿੱਚ ਲਗਭਗ 7 ਦਿਨ ਰਹਿਣਗੇ। ਇਸ ਤੋਂ ਪਹਿਲਾਂ ਵੀ ਉਹ ਇਸੇ ਇੰਸਟੀਚਿਊਟ ਵਿੱਚ 10 ਤੋਂ 12 ਦਿਨ ਰਹਿ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਪੁਰਾਣੀ ਖੰਘ ਅਤੇ ਸ਼ੂਗਰ ਲਈ ਨੈਚੁਰਲਪੈਥੀ ਇਲਾਜ ਕਰਵਾਇਆ ਸੀ। ਇਸ ਤੋਂ ਪਹਿਲਾਂ ਆਪਣੇ ਬੈਂਗਲੁਰੂ ਦੌਰੇ ਦੌਰਾਨ ਉਨ੍ਹਾਂ ਨੇ ਉਦਯੋਗਪਤੀਆਂ ਨਾਲ ਮੁਲਾਕਾਤ ਕਰਕੇ ਪੰਜਾਬ ਨੂੰ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਦਰਸਾਇਆ ਸੀ। ਹੁਣ ਮੁੜ ਨਿੱਜੀ ਦੌਰੇ ’ਤੇ ਉਹ ਇੱਕ ਹਫ਼ਤੇ ਲਈ ਨਿੱਜੀ ਕੇਅਰ ਸੈਂਟਰ ਵਿੱਚ ਰਹਿਣਗੇ।
