ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖ਼ੇ ਦੋ ਰੋਜਾ ਹਫ਼ਤਾਵਾਰੀ ਕਥਾ ਅਤੇ ਕੀਰਤਨ ਸ਼ਮਾਗਮ – ਕੁਲਵਿੰਦਰ ਸਿੰਘ ਬੈਨੀਪਾਲ

ਲੁਧਿਆਣਾ, 27 ਜਨਵਰੀ- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿੱਚ ਦੋ ਰੋਜਾ ਹਫ਼ਤਾਵਾਰੀ ਗੁਰਮਤਿ ਕਥਾ ਅਤੇ ਕੀਰਤਨ ਸ਼ਮਾਗਮ ਜੋ ਸ਼ਨੀਵਾਰ ਅਤੇ ਐਤਵਾਰ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸ਼ਹਿਯੋਗ ਸਦਕਾ ਬੜੀ ਸ਼ਰਧਾ ਪੂਰਵਕ ਕਰਵਾਏ ਗਏ ! ਜਿਨ੍ਹਾਂ ਵਿੱਚ ਸਵੇਰੇ ਅਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਇਆ! ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਨਿਤਨੇਮ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕਰਵਾਏ ਗਏ!

ਗੁਰੂ ਘਰ ਦੇ ਹਜੂਰੀ ਰਾਗੀ ਭਾਈ ਗਗਨਦੀਪ ਸਿੰਘ ਅਤੇ ਅਮਨਦੀਪ ਲੁੱਧਿਆਣੇ ਵਾਲੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਅਤੇ ਗਿਆਨੀ ਮਹਿੰਦਰ ਸਿੰਘ ਲੁਧਿਆਣੇ ਵਾਲੀਆ ਨੇ ਸੰਗਤਾਂ ਨਾਲ ਗੁਰਬਾਣੀ ਅਤੇ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਈ ਗਈ! ਸ਼ਨੀਵਾਰ ਸਾਮ ਦੇ ਪ੍ਰੋਗਾਮ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਲੁੱਧਿਆਣੇ ਵਾਲੀਆ ਨੇ ਸੰਗਤਾਂ ਨਾਲ ਸੁੱਖਮਨੀ ਸਾਹਿਬ ਦੀ ਕਥਾ ਦੀ ਵਿਆਖਿਆ ਕੀਤੀ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ! ਅਤੇ ਐਤਵਾਰ ਵਾਲੇ ਦਿਨ ਰੋਜਾਨਾ ਦੀ ਅੰਮ੍ਰਿਤ ਵੇਲੇ ਤੋਂ ਆਸਾ ਜੀ ਦੀ ਵਾਰ ਅਤੇ ਸੁੱਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ ਅਤੇ ਸ਼ਾਮ ਦੇ ਸਮਾਗਮ ਵਿੱਚ ਰਹਿਰਾਸ ਸੋਧਰ ਦੀ ਚੋਕੀ ਤੋਂ ਬਾਅਦ ਭਾਈ ਕਮਲਜੀਤ ਸਿੰਘ ਸਾਂਤ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਰਸ ਭਿੱਨਾ ਕੀਰਤਨ ਸ੍ਰਵਣ ਕਰਵਾਇਆ ਅਤੇ ਗੁਰੂ ਜਸ ਨਾਲ ਜੋੜਿਆ। ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਹਾਜ਼ਰੀਆਂ ਭਰਕੇ ਆਪਣਾ ਜੀਵਨ ਸਫਲਾਂ ਕੀਤਾ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਸਿੰਘ ਤਰਲੋਕ ਸਿੰਘ ਸੱਚਦੇਵਾ ਅਤੇ ਤਰਲੋਕ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਭਾਈ ਕਮਲਜੀਤ ਸਿੰਘ ਸਾਂਤ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੀਆ ਦੇ ਕੀਰਤਨੀ ਜੱਥੇ ਨੂੰ ਸਨਮਾਨਿਤ ਕੀਤਾ। ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਟਾਇਮ ਸਿਰ ਗੁਰੂ ਘਰ ਆਕੇ ਕਥਾ ਅਤੇ ਕੀਰਤਨ ਦਾ ਆਨੰਦ ਮਾਣਿਆ ਕਰਨ ਅਤੇ ਆਪਣਾ ਜੀਵਨ ਸਫਲਾ ਕਰਨ ਅਤੇ ਆਉਣ ਵਾਲੇ 29 ਜਨਵਰੀ ਦਿਨ ਵੀਰਵਾਰ ਨੂੰ ਬੀਬੀ ਖੁਸ਼ਦੀਪ ਕੌਰ ਕਰਨਾਲ ਵਾਲਿਆਂ ਦਾ ਕੀਰਤਨੀ ਜੱਥਾ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸ੍ਰਵਨ ਕਰਵਾਉਣਗੇ।ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੈਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਮਲਕੀਤ ਸਿੰਘ ਯਸਪਾਲ ਸ਼ਿੰਘ ਗੁਰਦੀਪ ਸਿੰਘ ਕਾਲੜਾ ਰਜਿੰਦਰ ਸਿੰਘ ਭਾਟੀਆ ਸੁਖਵਿੰਦਰ ਪਾਲ ਸਿੰਘ ਚਰਨਜੀਤ ਸਿੰਘ ਪਾਇਲ ਹਰਨੇਕ ਸਿੰਘ ਮਨਜੀਤ ਸਿੰਘ ਪਾਇਲ ਗੁਰਚਰਨ ਸਿੰਘ ਹਰਨੇਕ ਸਿੰਘ ਪਰਮਜੀਤ ਸਿੰਘ ਅਮਰਜੀਤ ਸਿੰਘ ਬਲਬੀਰ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਤਰਲੋਕ ਸਿੰਘ ਸਚਦੇਵਾ ਜਗਜੀਵਨ ਸਿੰਘ ਸੋਹਨਪਾਲ ਵੀਰਨਜੀਤ ਸਿੰਘ ਸੋਹਨਪਾਲ ਦਰਸਨ ਸਿੰਘ ਸੋਹਨਪਾਲ ਵਰਿੰਦਰ ਮੋਹਨ ਸਿੰਘ ਜਗਜੀਤ ਸਿੰਘ ਤਰਲੋਕ ਸਿੰਘ ਮਨਿੰਦਰ ਸਿੰਘ ਜਸਵਿੰਦਰ ਸਿੰਘ ਹਰਪਾਲ ਸਿੰਘ ਚਮਨ ਸਿੰਘ ਅਤੇ ਕਰਮ ਸਿੰਘ ਤਜਿੰਦਰ ਸਿੰਘ