ਵਿਦੇਸ਼ੋਂ ਪਰਤੇ ਭਾਰਤੀਆਂ ਨੂੰ ਸਰਕਾਰ ਲੈ ਕੇ ਦੇਵੇਗੀ ਨੌਕਰੀ – ਕਰੋ ਅਪਲਾਈ

ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਵੇਰਵੇ ਦੇਣ ਲਈ ਸਵਦੇਸ਼ ਸਕਿੱਲ ਕਾਰਡ ਪੋਰਟਲ ਜਾਰੀ

ਨਿਊਜ਼ ਪੰਜਾਬ  ਨਵਾਂਸ਼ਹਿਰ, 9 ਮਈ-                 http://www.nsdcindia.org/swades

ਭਾਰਤ ਸਰਕਾਰ ਨੇ ਵਿਦੇਸ਼ਾਂ ਤੋਂ ਕੋਵਿਡ ਸੰਕਟ ਕਾਰਨ ਦੇਸ਼ ਪਰਤੇ ਹੁਨਰਮੰਦ ਭਾਰਤੀਆਂ ਦੇ ਮੁੜ ਵਸੇਬੇ/ਪੁਨਰ ਰੋਜ਼ਗਾਰ ਦੇ ਰਾਹ ਖੋਲ੍ਹਦਿਆਂ ਉਨ੍ਹਾਂ ਨੂੰ ਆਪਣੇ ਵੇਰਵੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੇ ਸਵਦੇਸ਼ ਸਕਿੱਲ ਕਾਰਡ ਪੋਰਟਲ  http://www.nsdcindia.org/swades ’ਤੇ ਭਰਨ ਲਈ ਆਖਿਆ ਹੈ।

ਜ਼ਿਲ੍ਹਾ ਰੋਜ਼ਗਾਰ ਉਤਪਤੀ ਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ ਅਨੁਸਾਰ ਭਾਰਤ ਸਰਕਾਰ ਵੱਲੋਂ ਖਾੜੀ ਅਤੇ ਹੋਰ ਮੁਲਕਾਂ ਤੋਂ ਪਰਤੇ ਹੁਨਰੀ ਕਾਮਿਆਂ ਜਿਵੇਂ ਖਾਨਸਾਮਿਆਂ, ਡਰਾਇਵਰਾਂ, ਫ਼ੈਕਟਰੀ ਵਰਕਰਾਂ ਅਤੇ ਏਅਰ ਲਾਈਨ ਸਟਾਫ਼ ਲਈ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਕੌਸ਼ਲਤਾ ਅਨੁਸਾਰ ਨੌਕਰੀਆਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਕੇਂਦਰੀ ਵਿਦੇਸ਼ ਮੰਤਰਾਲਾ, ਕਾਰਪੋਰੇਟ ਅਫ਼ੇਅਰਜ਼, ਵਣਜ ਤੇ ਉਦਯੋਗ ਮੰਤਰਾਲਾ ਅਤੇ ਨੈਸ਼ਨਲ ਸਕਿਲ ਡਿਵੈਲਪਮੈਂਟ ਮਿਸ਼ਨ ਵੱਲੋਂ ਆਪਸ ’ਚ ਤਾਲਮੇਲ ਕਰਕੇ ਕੋਵਿਡ ਸੰਕਟ ਦੌਰਾਨ ਅਤੇ ਵੰਦੇ ਮਾਤਰਮ ਮਿਸ਼ਨ ਦੌਰਾਨ ਦੇਸ਼ ਵਾਪਸ ਆਏ ਹੁਨਰਮੰਦ ਵਿਅਕਤੀਆ ਲਈ ਉਨ੍ਹਾਂ ਦੀ ਕੌਸ਼ਲਤਾ ਮੁਤਾਬਕ ਦੇਸ਼ ਅਤੇ ਵਿਦੇਸ਼ ਦੀਆਂ ਕੰਪਨੀਆਂ ਨਾਲ ਇਨ੍ਹਾਂ ਦੇ ਵੇਰਵੇ ਨੂੰ ਸਾਂਝਾ ਕੀਤਾ ਜਾਵੇਗਾ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਪੁਨਰ ਅਵਸਰਾਂ ਦਾ ਪ੍ਰਬੰਧ ਕੀਤਾ ਜਾਵੇਗਾ।