ਬੀ. ਪ੍ਰਾਕ ਨੂੰ ਜਾਨੋਂ ਮਾਰਨ ਦੀ ਧਮਕੀ, 10 ਕਰੋੜ ਦੀ ਫਿਰੌਤੀ ਮੰਗੀ — ਸਾਥੀ ਗਾਇਕ ਦਿਲਨੂਰ ਨੇ SSP ਮੋਹਾਲੀ ਕੋਲ ਸ਼ਿਕਾਇਤ ਦਰਜ

ਨਿਊਜ਼ ਪੰਜਾਬ

17 ਜਨਵਰੀ 2026

ਪੰਜਾਬੀ ਤੇ ਬਾਲੀਵੁੱਡ ਗਾਇਕ ਬੀ. ਪ੍ਰਾਕ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ 5 ਅਤੇ 6 ਜਨਵਰੀ ਨੂੰ ਉਸਦੇ ਸਾਥੀ ਪੰਜਾਬੀ ਗਾਇਕ ਦਿਲਨੂਰ ਨੂੰ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਆਈਆਂ, ਜਿਨ੍ਹਾਂ ਤੋਂ ਬਾਅਦ ਇੱਕ ਆਡੀਓ ਮੈਸੇਜ ਰਾਹੀਂ ਸਪੱਸ਼ਟ ਧਮਕੀ ਦਿੱਤੀ ਗਈ ਕਿ ਇੱਕ ਹਫ਼ਤੇ ਅੰਦਰ ਫਿਰੌਤੀ ਨਾ ਮਿਲੀ ਤਾਂ ਬੀ. ਪ੍ਰਾਕ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਜਾਵੇਗਾ।

ਆਡੀਓ ਮੈਸੇਜ ਵਿੱਚ ਕਾਲ ਕਰਨ ਵਾਲੇ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ 10 ਕਰੋੜ ਰੁਪਏ ਦੀ ਫਿਰੌਤੀ ਦੀ ਰਕਮ ਅਦਾ ਨਹੀਂ ਕੀਤੀ ਗਈ ਤਾਂ ਬੀ ਪ੍ਰਾਕ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਜੇ ਪੈਸੇ ਨਹੀਂ ਮਿਲੇ, ਸਾਡੇ ਨਾਲ ਮਿਲ ਕੇ ਨਾ ਚੱਲੇ ਚਾਹੇ ਕਿਸੇ ਵੀ ਕੰਟਰੀ ਵਿਚ ਚਲੇ ਜਾਓ ਮਿੱਟੀ ਵਿਚ ਮਿਲਾ ਦਿਆਂਗੇ। ਤੁਸੀਂ ਕਿਸੇ ਵੀ ਦੇਸ਼ ਵਿੱਚ ਜਾਓ, ਅਸੀਂ ਤੁਹਾਨੂੰ ਤਬਾਹ ਕਰ ਦੇਵਾਂਗੇ। ਇਸ ਤੋਂ ਬਾਅਦ ਦਿਲਨੂਰ ਨੇ ਤੁਰੰਤ SSP ਮੋਹਾਲੀ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਉਪਰੰਤ ਐਸਐਸਪੀ ਮੋਹਾਲੀ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਪੁਲਿਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਕਾਲ ਦੇ ਸਰੋਤ ਅਤੇ ਧਮਕੀਆਂ ਦੇਣ ਵਾਲੇ ਵਿਅਕਤੀ ਦੀ ਪਛਾਣ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।