3 ਦਿਨਾਂ ਦੇ ਭਾਰਤ ਦੌਰੇ’ ਤੇ ਫਰਾਂਸ ਦੇ ਰਾਸ਼ਟਰਪਤੀ;ਨਰਿੰਦਰ ਮੋਦੀ ਅਤੇ ਇਮੈਨੁਅਲ ਮੈਕਰੋਨ ਦੀ ਮੁੰਬਈ ਮੀਟਿੰਗ ਅੱਜ,3.25 ਲੱਖ ਕਰੋੜ ਦਾ ਮੇਗਾ ਰੱਖਿਆ ਸੌਦਾ ਤੈਅ!

ਨਿਊਜ਼ ਪੰਜਾਬ

17 ਫ਼ਰਵਰੀ 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅੱਜ ਮੁੰਬਈ ਵਿੱਚ ਅਹਿਮ ਦੋਪੱਖੀ ਮੀਟਿੰਗ ਕਰਨਗੇ। ਦੋਵਾਂ ਦੇਸ਼ਾਂ ਵਿਚਕਾਰ ਕਰੀਬ 3.25 ਲੱਖ ਕਰੋੜ ਰੁਪਏ ਦਾ ਵੱਡਾ ਰੱਖਿਆ ਸੌਦਾ ਹੋਣ ਦੀ ਸੰਭਾਵਨਾ ਹੈ, ਜੋ ਮੁੱਲ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਵੱਡੀ ਫੌਜੀ ਖਰੀਦ ਮੰਨੀ ਜਾ ਰਹੀ ਹੈ।

ਇਸ ਸੌਦੇ ਤਹਿਤ ਭਾਰਤ ਨੂੰ 114 ਰਾਫੇਲ ਲੜਾਕੂ ਜਹਾਜ਼ ਮਿਲਣਗੇ, ਜਿਸ ਨਾਲ ਭਾਰਤੀ ਵਾਇੂ ਸੈਨਾ ਦੀ ਤਾਕਤ ਵਿੱਚ ਵੱਡਾ ਵਾਧਾ ਹੋਵੇਗਾ।ਅੱਜ ਦੀ ਮੀਟਿੰਗ ਮੁੰਬਈ ਦੇ ਲੋਕ ਭਵਨ ਵਿੱਚ ਦੁਪਹਿਰ 3:15 ਵਜੇ ਹੋਵੇਗੀ। ਇਸ ਦੌਰਾਨ ਰੱਖਿਆ ਸਹਿਯੋਗ, ਸਮੁੰਦਰੀ ਸੁਰੱਖਿਆ, ਭਾਰਤ-ਪ੍ਰਸ਼ਾਂਤ ਰਣਨੀਤੀ, ਉਭਰਦੀਆਂ ਤਕਨਾਲੋਜੀਆਂ, ਕ੍ਰਿਤ੍ਰਿਮ ਬੁੱਧੀ (AI) ਅਤੇ ਵਿਸ਼ਵ ਪੱਧਰੀ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਸ਼ਾਮ 5:15 ਵਜੇ ਦੋਵੇਂ ਨੇਤਾ ਭਾਰਤ-ਫਰਾਂਸ ਇਨੋਵੇਸ਼ਨ ਸਾਲ 2026 ਦਾ ਉਦਘਾਟਨ ਕਰਨਗੇ ਅਤੇ ਉਦਯੋਗਪਤੀਆਂ, ਸਟਾਰਟਅੱਪ ਫਾਊਂਡਰਾਂ, ਖੋਜਕਾਰਾਂ ਅਤੇ ਨਵੀਨਤਾ ਨੇਤਾਵਾਂ ਨੂੰ ਸੰਬੋਧਨ ਕਰਨਗੇ।ਰਾਸ਼ਟਰਪਤੀ ਮੈਕਰੋਨ 17 ਤੋਂ 19 ਫਰਵਰੀ ਤੱਕ ਭਾਰਤ ਦੌਰੇ ‘ਤੇ ਹਨ ਅਤੇ ਇਸ ਦੌਰਾਨ ਉਹ ਦਿੱਲੀ ਵਿੱਚ ਹੋਣ ਵਾਲੇ ਏਆਈ ਸੰਮੇਲਨ ਵਿੱਚ ਵੀ ਸ਼ਿਰਕਤ ਕਰਨਗੇ।