ਯੂ ਸੀ ਪੀ ਐਮ ਏ ਦਾ ਸਖਤ ਵਿਰੌਧ – ਕੇਂਦਰ ਸਰਕਾਰ ਵਲੋਂ ਸੁਰਖਿਆ ਦੇ ਨਾਮ ਤੇ ਰਿਫਲੈਕਟਰਾਂ ਵਾਂਗ ਸਾਈਕਲਾਂ ‘ਤੇ ਇੱਕ ਹੋਰ ਰਿਫਲੈਕਟਰ ਟੇਪ ਲਾਉਣ ਦੀ ਤਿਆਰੀ

ਯੂ ਸੀ ਪੀ ਐਮ ਏ ਨੇ ਕੀਤਾ ਸਖਤ ਵਿਰੋਧ – ਕਿਹਾ ਸੁਰਖਿਆ ਲਈ ਵੱਖਰੀਆਂ ਸੜਕਾਂ ਬਣਾਓ
 
ਨਿਊਜ਼ ਪੰਜਾਬ
ਲੁਧਿਆਣਾ , 8 ਜੂਨ – ਕੇਂਦਰ ਸਰਕਾਰ ਦੇ ਰੌਡ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਵਲੋਂ ਸਾਈਕਲਾਂ ਸਵਾਰਾ ਦੀ ਸੁਰਖਿਆ ਦੇ ਨਾਮ ਤੇ ਰੈਫਲੈਕਟਰਾਂ ਤੋਂ ਬਾਅਦ ਹੁਣ ਸਾਈਕਲ ਉਤੇ ਇੱਕ ਵਿਸ਼ੇਸ਼ ਤਰ੍ਹਾਂ ਦੀ ਥਰੀ ਡੀ ਟੇਪ ਲਾਉਣ ਤੇ ਵਿਚਾਰ ਕੀਤੇ ਜਾਣ ਦਾ ਯੂਨਾਈਟਿਡ  ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਏਸ਼ਨ ਨੇ ਸਖਤ ਵਿਰੋਧ ਕੀਤਾ ਹੈ | ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ.ਮਨਜਿੰਦਰ ਸਿੰਘ ਸੱਚਦੇਵਾ ਵਲੋਂ ਜਾਰੀ ਬਿਆਨ ਵਿੱਚ  ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ.ਗੁਰਚਰਨ ਸਿੰਘ ਜੈਮਕੋ ,ਮੀਤ ਪ੍ਰਧਾਨ ਸ੍ਰ.ਸਤਨਾਮ ਸਿੰਘ ਮੱਕੜ , ਵਿੱਤ ਸਕੱਤਰ ਸ਼੍ਰੀ ਅੱਛਰੂ ਰਾਮ ਗੁਪਤਾ , ਪ੍ਰੋਪੇਗੰਡਾ ਸਕੱਤਰ ਸ੍ਰ.ਰਾਜਿੰਦਰ ਸਿੰਘ ਸਰਹਾਲੀ , ਜੁਇੰਟ ਸਕੱਤਰ ਸ਼੍ਰੀ ਵਲੈਤੀ ਰਾਮ ਦੁਰਗਾ ਨੇ ਇੱਕ ਬਿਆਨ ਵਿੱਚ  ਕੇਂਦਰੀ ਸਰਕਾਰ  ਨੂੰ ਕਿਹਾ ਕਿ ਜੇ ਉਹ ਸੱਚਮੁਚ ਸਾਇਕਲ ਸਵਾਰਾ ਦੀ ਸੁਰਖਿਆ ਚਾਹੁੰਦੀ  ਹੈ  ਤਾਂ ਦੇਸ਼ ਵਿੱਚ ਸੜਕਾਂ ਦੇ ਨਾਲ ਨਾਲ  ‘ ਸਾਇਕਲ ਲੇਨ ‘ ਬਣਵਾਈਆਂ ਜਾਣ ਜਿਸ ਤੇ ਸਾਇਕਲ ਸਵਾਰ ਬੇ – ਫਿਕਰ ਹੋ ਸਾਇਕਲ ਚਲਾ ਸਕਣ | ਆਗੂਆਂ ਨੇ ਕਿਹਾ ਕਿ 3 ਐਮ ਡੀ ਵਾਲੀ ਟੇਪ ਹਾਲੇ ਤੱਕ ਦੇਸ਼ ਵਿੱਚ ਤਿਆਰ ਹੀ ਨਹੀਂ ਹੋਈ ਅਤੇ ਉਹ ਚੀਨ ਵਰਗੇ ਦੇਸ਼ ਤੋਂ ਹੀ ਮੰਗਵਾਉਣੀ ਪਏਗੀ |                                                                                                                                                                                         ਇਸ ਟੇਪ ਦੇ ਨਾਲ ਸਾਇਕਲ 20 ਰੁਪਏ ਹੋਰ ਮਹਿੰਗਾ ਹੋ ਜਾਵੇਗਾ ਜਦੋ ਕਿ ਪਹਿਲਾ ਹੀ ਰਿਫਲੈਕਟਰ ਲਾਉਣ ਨਾਲ ਸਾਇਕਲ ਦੀ ਕੀਮਤ 50 ਰੁਪਏ ਵੱਧ ਚੁੱਕੀ ਹੈ | ਆਗੂਆਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਦੇਸ਼ ਵਿੱਚ ਰਿਫਲੈਕਟਰ ,ਟੇਪ ਅਤੇ ਵਡੀਆਂ ਲਾਈਟਾਂ ਲਗੇ ਵਾਹਨ ਰੋਜ਼ ਟਕਰਾਉਂਦੇ ਹਨ ਅਤੇ ਉਨ੍ਹਾਂ ਨਾਲ ਸੈਕੜੇ ਲੋਕਾਂ ਡੀ ਮੌਤ ਹੁੰਦੀ ਹੈ  | ਪਰ ਇੱਹ ਸ਼ਰਤਾਂ ਦੁਰਘਟਨਾਵਾਂ ਰੋਕਣ ਵਿੱਚ ਸਹਾਈ ਨਹੀਂ ਹੋ ਰਹੀਆਂ ਜਦੋ ਕਿ ਅਸਲ ਹਲ ਸੁਰਖਿਅਤ ਡਰਾਇਵਰੀ ਅਤੇ ਸੁਰਖਿਅਤ ਰਸਤੇ ਹੀ ਹਨ | ਇਸ ਲਈ ਸਰਕਾਰ ਸਾਇਕਲ ਸਨਅਤ ਤੇ ਹੋਰ ਬੋਝ ਪਾਉਣ ਦੀ ਥਾਂ ਹਰ ਸੜਕ ਦੇ ਨਾਲ ‘ ਸਾਇਕਲ ਲੇਨ ‘ ਤਿਆਰ ਕਰਨ ਵੱਲ ਧਿਆਨ ਦੇਵੇ |
                                                                  ਇਸ ਸਮੇ ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਸੁਰਿੰਦਰ ਪਾਲ ਸਿੰਘ ਮੱਕੜ , ਚੇਅਰਮੈਨ ਰਾਜਿੰਦਰ ਸਿੰਘ ਸਰਹਾਲੀ ਅਤੇ ਜਨਰਲ ਸਕੱਤਰ ਰਾਜ ਕੁਮਾਰ ਦਾ ਸਵਾਗਤ ਕਰਦਿਆਂ  ਸ੍ਰ.ਮਨਜਿੰਦਰ ਸਿੰਘ ਸੱਚਦੇਵਾ ,  ਸ੍ਰ.ਗੁਰਚਰਨ ਸਿੰਘ ਜੈਮਕੋ , ਸ਼੍ਰੀ ਅੱਛਰੂ ਰਾਮ ਗੁਪਤਾ , ਸ੍ਰ. ਸਤਨਾਮ ਸਿੰਘ ਮੱਕੜ ,ਸ਼੍ਰੀ ਵਲੈਤੀ ਰਾਮ ਦੁਰਗਾ ਅਤੇ ਆਗੂਆਂ ਨੇ ਉਨ੍ਹਾਂ ਨੂੰ  ਸਨਮਾਨਤ ਕੀਤਾ  | ਨਵੇਂ ਚੁਣੇ  ਆਗੂਆਂ ਨੇ ਯੂ ਸੀ ਪੀ ਐਮ ਏ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਸਾਇਕਲ ਉਦਯੋਗ ਦੇ ਲਈ ਹਰ ਸਮੇ ਉਨ੍ਹਾਂ ਨਾਲ ਹਨ  |