ਕੋਰੋਨਾ ਦਾ ਕਹਿਰ ਜਾਰੀ – ਦੇਸ਼ – ਵਿਦੇਸ਼ ਵਿੱਚ ਵੱਧ ਰਹੀ ਹੈ ਗਿਣਤੀ – ਪੜ੍ਹੋ ਅੰਕੜੇ

ਨਿਊਜ਼ ਪੰਜਾਬ
ਨਵੀ ਦਿੱਲੀ , 8 ਜੂਨ – ਕੋਰੋਨਾ ਮਹਾਂਮਾਰੀ ਦਾ ਅਸਰ ਦੁਨੀਆ ਤੇ ਵੱਧਦਾ ਜਾ ਰਿਹਾ ਹੈ | ਕਈ ਦੇਸ਼ ਇਸ ਤੇ ਕਾਬੂ ਪਾ ਚੁਕੇ  ਹਨ ਪਰ ਕਈ ਦੇਸ਼ ਵਿੱਚ ਇਹ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ | ਜਾਣ ਹੱਪਕਿਨ ਯੂਨੀਵਰਿਸਟੀ ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 70 ਲਖ ਟੱਪ ਚੁਕੀ ਹੈ ਅਤੇ 4 ਲਖ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ |
ਭਾਰਤ ਵਿੱਚ ਇੱਹ ਗਿਣਤੀ ਕਲ ਐਤਵਾਰ ਤੱਕ 256611 ਤੇ ਪੁੱਜ ਚੁੱਕੀ ਸੀ ਜਦੋ ਕਿ 124095 ਵਿਅਕਤੀ ਇਨ੍ਹਾਂ ਵਿੱਚੋ ਠੀਕ ਵੀ ਹੋ ਚੁੱਕੇ ਹਨ |ਪਿਛਲੇ 24 ਘੰਟਿਆਂ ਵਿੱਚ 9983 ਮਾਮਲੇ ਸਾਹਮਣੇ ਆਏ ਹਨ ਅਤੇ 208 ਲੋਕਾਂ ਦੀ ਮੌਤ ਹੋਈ ਹੈ | ਦੇਸ਼ ਵਿੱਚ ਹੁਣ ਤੱਕ 7135 ਮਰੀਜ਼ਾਂ ਦੀ ਮੌਤ ਹੋਈ ਹੈ |