ਦੇਸ਼ ਵਿੱਚ ਹੁੰਦੇ ਨੇ ਹਰ ਸਾਲ 5 ਲੱਖ ਹਾਦਸੇ – ਕੋਰੋਨਾ ਤੋਂ ਵੱਧ ਹੁੰਦੀਆਂ ਨੇ ਮੌਤਾਂ – – ਪੜ੍ਹੋ ਹਾਦਸਿਆਂ ਦਾ ਕਾਰਨ ਤੇ ਹੋਰ ਵੇਰਵਾ
ਨਿਊਜ਼ ਪੰਜਾਬ
ਨਵੀ ਦਿੱਲੀ , 5 ਜੂਨ – ਦੇਸ਼ ਵਿਚਲੀ ਸੜਕੀ ਆਵਾਜਾਈ ਦੌਰਾਨ ਹਰ ਸਾਲ 5 ਲੱਖ ਹਾਦਸਿਆਂ ਵਿੱਚ 1 .5 ਲੱਖ ਲੋਕ ਆਪਣੀ ਜਾਣ ਗੁਆ ਬੈਠਦੇ ਹਨ | ਇੱਹ ਹਾਦਸੇ ਸੜਕਾਂ ਦੀ ਹਾਲਤ , ਚਾਲਕਾਂ ਦੀ ਲਾ ਪਰਵਾਹੀ ਅਤੇ ਜੰਗਲੀ ਜਾਨਵਰਾਂ / ਪਸ਼ੂਆਂ ਦਾ ਸੜਕਾਂ ਤੇ ਅਚਾਨਕ ਆ ਜਾਣ ਕਾਰਨ ਵਾਪਰਦੇ ਹਨ |
ਕੇਂਦਰੀ ਰੌਡ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਨ ਗਡਕਰੀ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ 5000 ਤੋਂ ਵੱਧ ਅਜਿਹੀਆਂ ਸੰਵੇਦਨਸ਼ੀਲ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਥੇ ਵਧੇਰੇ ਦੁਰਘਟਨਾਵਾਂ ਵਾਪਰਦੀਆਂ ਹਨ |ਜਿਨ੍ਹਾਂ ਵਿੱਚੋ 840 ਥਾਵਾਂ ਤੇ ਦੁਰਘਟਨਾਵਾਂ ਰੋਕਣ ਲਈ ਪੱਕੇ ਪ੍ਰਬੰਧ ਕੀਤੇ ਗਏ ਹਨ ਜਦੋ ਕਿ 1739 ਥਾਵਾਂ ਤੇ ਅਰਜ਼ੀ ਪ੍ਰਬੰਧ ਹੋਏ ਹਨ |
ਉਨ੍ਹਾਂ ਕਿਹਾ ਕਿ ਜੰਗਲੀ ਜਾਨਵਰਾਂ ਨੂੰ ਸੜਕਾਂ ਤੇ ਆਉਣ ਤੋਂ ਰੋਕਣ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ | ਇਸ ਯੋਜਨਾ ਵਿੱਚ 1300 ਕਰੋੜ ਰੁਪਏ ਖਰਚ ਕਰ ਕੇ ਜਾਨਵਰਾਂ ਦੀ ਆਵਾਜਾਈ ਲਈ ਪੁੱਲ ਬਣਾਏ ਜਾਣਗੇ ਜਿਸ ਨਾਲ ਉਨ੍ਹਾਂ ਦਾ ਸੜਕਾਂ ਤੇ ਆਉਣ ਦਾ ਰੁਝਾਨ ਘੱਟ ਜਾਵੇਗਾ |