ਯੂ .ਸੀ .ਪੀ.ਐਮ .ਏ ਦੇ ਆਗੂਆਂ ਨੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ – ਪੌਦੇ ਲਾਉਣ ਦੀ ਮੁਹਿੰਮ ਕੀਤੀ ਆਰੰਭ

ਨਿਊਜ਼ ਪੰਜਾਬ

ਲੁਧਿਆਣਾ , 5  ਜੂਨ – ਅੱਜ ਵਿਸ਼ਵ ਵਾਤਾਵਰਨ ਦਿਵਸ ਤੇ ਯੂਨਾਈਟਿਡ ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸਿਏਸ਼ਨ ਦੇ ਅਹੁਦੇਦਾਰਾਂ ਜਿਨ੍ਹਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਜੈਮਕੋ , ਵਿੱਤ ਸਕੱਤਰ ਅੱਛਰੂ ਰਾਮ ਗੁਪਤਾ , ਪ੍ਰਾਪੇਗੰਡਾ ਸੈਕਟਰੀ ਰਾਜਿੰਦਰ ਸਿੰਘ ਸਰਹਾਲੀ ਅਤੇ ਜੁਇੰਟ ਸੈਕਟਰੀ ਵਲੈਤੀ ਰਾਮ ਦੁਰਗਾ ਸ਼ਾਮਲ ਹਨ ਨੇ ਸਾਇਕਲ ਕੰਪਲੈਕਸ ਵਿੱਚ ਬੂਟੇ ਲਾ ਕੇ ਵਾਤਾਵਰਨ ਸ਼ੁੱਧਤਾ ਦੀ ਮੋਹਿਮ ਸ਼ੁਰੂ ਕੀਤੀ |
                                                          ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ ਵਲੋਂ ਜਾਰੀ ਬਿਆਨ ਵਿੱਚ ਉਕਤ ਆਗੂਆਂ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਕਾਇਮ ਰੱਖਣ ਲਈ ਸਰਗਰਮ ਹੋਣ ਅਤੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਕੰਮ ਕਰਨ |