ਕੇਂਦਰ ਸਰਕਾਰ ਵਲੋਂ ਧਾਰਮਿਕ ਅਸਥਾਨਾਂ ਲਈ ਪੱਤਰ ਜਾਰੀ – ਵੱਡੇ ਇਕੱਠਾ ਤੇ ਰੋਕ ਸਮੇਤ ਕਈ ਪਾਬੰਦੀਆਂ ਰਹਿਣਗੀਆਂ ਜਾਰੀ — ਪੜ੍ਹੋ ਪੱਤਰ

ਨਿਊਜ਼ ਪੰਜਾਬ

ਨਵੀ ਦਿੱਲ੍ਹੀ , 5  ਜੂਨ – ਕੇਂਦਰੀ ਸਰਕਾਰ ਨੇ ਧਾਰਮਿਕ ਅਸਥਾਨਾਂ ਵਿੱਚ ਆਮ ਜਨਤਾ ਲਈ ਧਾਰਮਿਕ ਸਰਗਰਮੀਆਂ ਸ਼ੁਰੂ ਕਰਨ ਲਈ ਬੀਤੀ ਰਾਤ ਸ਼ਰਤਾਂ ਜਾਰੀ ਕਰਦਿਆਂ ਕਿਹਾ ਕਿ ਸਮਾਜਿਕ ਦੂਰੀ ਰੱਖਣ , ਹਰ ਵਿਅਕਤੀ ਨੂੰ ਚੈੱਕ ਕਰਕੇ ਅੰਦਰ ਭੇਜਣ , ਲੰਗਰ ਛਕਣ ਵੇਲੇ ਦੂਰੀ ਰੱਖ ਕੇ ਬੈਠਣ , ਧਾਰਮਿਕ ਪੁਸਤਕਾਂ ਪੱਥਰਾਂ ( ਮੂਰਤੀਆਂ ) ਆਦਿ ਨੂੰ ਹੱਥ ਨਾ ਲਾਉਣ ਦੀ ਸਲਾਹ ਦਿੱਤੀ ਹੈ | ਹੱਥ – ਪੈਰ ਧੋਣ ਅਤੇ ਬਾਥ ਰੂਮ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਸਨੇਟਾਈਜ਼ ਕਰਨ ਲਈ ਕਿਹਾ ਹੈ |ਸ਼ਰਧਾਲੂਆਂ ਨੂੰਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਜੋੜੇ ਆਪਣੀਆਂ ਗੱਡੀਆਂ ਵਿੱਚ ਹੀ ਰੱਖਣ ਜਾ ਧਾਰਮਿਕ ਅਸਥਾਨ ਵਿੱਚ ਵੱਖੋ – ਵੱਖਰੇ ਖਾਨਿਆਂ ਵਿੱਚ ਰੱਖੇ ਜਾਣ | ਏ ਸੀ 24 ਤੋਂ 30 ਡਿਗਰੀ ਤੱਕ ਰੱਖੇ ਜਾਣ | ਮਾਸਕ ਪਹਿਨਣਾ ਜਰੂਰੀ ਹੋਵੇਗਾ | ਵੱਡੇ ਇਕੱਠ ਕਰਨ ਤੇ ਰੋਕ ਹੋਵੇ ਗੀ |                                                                                                                                                                                   ਹੋਰ ਵਿਸਥਾਰ ਵਾਸਤੇ ਕੇਂਦਰ ਸਰਕਾਰ ਵਲੋਂ ਜਾਰੀ ਪੱਤਰ ਪੜ੍ਹੋ ——–

 

ImageImageImage