ਨਿਊਜ਼ ਪੰਜਾਬ
29 ਅਕਤੂਬਰ 2025
ਝਾਰਖੰਡ ਅਤੇ ਕਈ ਹੋਰ ਸੂਬਿਆਂ ਵਿੱਚ ਛੱਠ ਦੇ ਮਹਾਨ ਤਿਉਹਾਰ ਨੂੰ ਬੇਹੱਦ ਉਤਸ਼ਾਹ ਨਾਲ ਮਨਾਇਆ ਗਿਆ ਪਰ ਇਸ ਖੁਸ਼ੀ ਦੇ ਮਾਹੌਲ ਵਿੱਚ ਇੱਕ ਭਾਰੀ ਦੁਖਦਾਈ ਘਟਨਾ ਵਾਪਰੀ ਹੈ, ਜਿਸ ਕਾਰਨ ਕਈ ਘਰਾਂ ਦੀ ਰੋਸ਼ਨੀ ਸਦਾ ਲਈ ਬੁਝ ਗਈ। ਸੋਮਵਾਰ ਅਤੇ ਮੰਗਲਵਾਰ ਨੂੰ ਛੱਠ ਦੇ ਤਿਉਹਾਰ ਦੌਰਾਨ ਪਾਣੀ ਦੇ ਸਰੋਤਾਂ ਵਿੱਚ ਡੁੱਬਣ ਕਾਰਨ ਝਾਰਖੰਡ ਵਿੱਚ ਬੱਚਿਆਂ ਸਮੇਤ ਕੁੱਲ 27 ਲੋਕਾਂ ਦੀ ਮੌਤ ਹੋ ਗਈ।
ਡੁੱਬਣ ਦੀਆਂ ਸਭ ਤੋਂ ਵੱਧ ਘਟਨਾਵਾਂ ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਵਿੱਚ ਦਰਜ ਕੀਤੀਆਂ ਗਈਆਂ, ਜਿੱਥੇ 7 ਲੋਕਾਂ ਦੀ ਮੌਤ ਹੋਈ। ਇਸ ਤੋਂ ਇਲਾਵਾ, ਹਜ਼ਾਰੀਬਾਗ ਅਤੇ ਸਿਮਡੇਗਾ ਵਿੱਚ 4-4 ਮੌਤਾਂ ਹੋਈਆਂ।
ਜਮਸ਼ੇਦਪੁਰ ਦੇ ਚੰਦਿਲ ਵਿੱਚ 3-3 ,ਕੋਡਰਮਾ ਅਤੇ ਦੇਵਘਰ ਵਿੱਚ 2-2 ,ਗੜ੍ਹਵਾ, ਚਤਰਾ ਅਤੇ ਰਾਂਚੀ ਵਿੱਚ 1-1 ਅਲੱਗ ਅਲੱਗ ਹਾਦਸਿਆਂ ਦੌਰਾਨ ਮੌਤਾਂ ਹੋਈਆਂ।
