ਨਿਊਜ਼ ਪੰਜਾਬ
29 ਅਕਤੂਬਰ 2025
ਕਨੇਡਾ ਵਿੱਚ ਸਥਿਤ ਪੰਜਾਬੀ ਗਾਇਕ ਚੰਨੀ ਨੱਤਨ ਦੇ ਘਰ ਗੋਲੀਬਾਰੀ ਦੀ ਘਟਨਾ ਦਾ ਗਿਰੋਹ ਨੇ ਕਿਹਾ ਹੈ ਕਿ ਇਹ ਕਾਰਵਾਈ ਗਾਇਕ ਸਰਦਾਰ ਖਹਿਰਾ ਨਾਲ ਵਧ ਰਹੇ ਨਜ਼ਦੀਕੀ ਸਬੰਧਾਂ ਕਾਰਨ ਕੀਤੀ ਗਈ ਸੀ।
ਮੀਡੀਆ ਰਿਪੋਰਟਾਂ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ਵਿੱਚ ਪਹਿਲਾਂ ਵੀ ਗੋਲੀਬਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ।
ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਹੈ,
“ਸਤਿ ਸ੍ਰੀ ਅਕਾਲ! ਮੈਂ ਗੋਲਡੀ ਢਿੱਲੋਂ (ਲਾਰੈਂਸ ਬਿਸ਼ਨੋਈ ਗੈਂਗ) ਹਾਂ। ਕੱਲ੍ਹ ਚੰਨੀ ਨੱਟਨ ਦੇ ਘਰ ‘ਤੇ ਹੋਈ ਗੋਲੀਬਾਰੀ ਦਾ ਕਾਰਨ ਸਰਦਾਰ ਖਹਿਰਾ ਸੀ।
ਪੋਸਟ ਵਿੱਚ ਲਿਖਿਆ ਹੈ, “ਜਿਸ ਕਿਸੇ ਦਾ ਵੀ ਗਾਇਕ ਸਰਦਾਰ ਖਹਿਰਾ ਨਾਲ ਕੋਈ ਹੋਰ ਕੰਮ ਜਾਂ ਸਬੰਧ ਹੈ, ਉਹ ਆਪਣੇ ਨੁਕਸਾਨ ਲਈ ਖੁਦ ਜ਼ਿੰਮੇਵਾਰ ਹੋਵੇਗਾ। ਅਸੀਂ ਸਰਦਾਰ ਖਹਿਰਾ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੇ ਰਹਾਂਗੇ। ਸਾਡੀ ਚੰਨੀ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ।”
