ਪ੍ਰਧਾਨ ਮੰਤਰੀ ਮੋਦੀ ਅੱਜ ਤੋਂ ਦੋ ਦਿਨਾਂ ਲਈ ਗੁਜਰਾਤ ਦੇ ਕੇਵੜੀਆ ਵਿੱਚ ਸਟੈਚੂ ਆਫ਼ ਯੂਨਿਟੀ ‘ਤੇ ਸਮਾਗਮਾਂ ਵਿੱਚ ਲੈਣਗੇ ਹਿੱਸਾ

ਨਿਊਜ਼ ਪੰਜਾਬ

30 ਅਕਤੂਬਰ 2025

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਦੋ ਦਿਨਾਂ ਲਈ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਯੰਤੀ ਮਨਾਉਣ ਲਈ ਵਡੋਦਰਾ ਜ਼ਿਲ੍ਹੇ ਦੇ ਕੇਵੜੀਆ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਵੀਰਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਵਡੋਦਰਾ ਪਹੁੰਚਣਗੇ ਅਤੇ ਕੇਵੜੀਆ ਲਈ ਰਵਾਨਾ ਹੋਣਗੇ। ਉਹ ਸ਼ਾਮ 5:15 ਵਜੇ ਕੇਵੜੀਆ ਵਿਚ ਈ-ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇ। ਸ਼ਾਮ 6:30 ਵਜੇ ਉਹ ਏਕਤਾ ਨਗਰ ਵਿਚ 1,140 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਕੱਲ 31 ਅਕਤੂਬਰ ਨੂੰ ਸਵੇਰੇ 8 ਵਜੇ ਸਟੈਚੂ ਆਫ਼ ਯੂਨਿਟੀ ‘ਤੇ ਫੁੱਲਮਾਲਾ ਚੜ੍ਹਾਉਣਗੇ। ਫਿਰ ਉਹ ਸਟੈਚੂ ਆਫ਼ ਯੂਨਿਟੀ ਕੰਪਲੈਕਸ ਵਿਖੇ ਪਰੇਡ ਅਤੇ ਹੋਰ ਸਮਾਗਮਾਂ ਵਿਚ ਹਿੱਸਾ ਲੈਣਗੇ।