ਨਿਊਜ਼ ਪੰਜਾਬ
ਲੁਧਿਆਣਾ, 30 ਅਗਸਤ – ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸੰਬੰਧੀ ਗੁਰਮਤਿ ਕੀਰਤਨ ਸਮਾਗਮ ਗੁਰਦੁਵਾਰਾ ਸਾਹਿਬ ਵਿਖ਼ੇ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਬੜੀ ਸਰਧਾ ਭਾਵਨਾ ਨਾਲ ਕਰਵਾਏ ਗਏ।


ਨਗਰ ਕੀਰਤਨ ਤੋਂ ਬਾਅਦ ਵਿੱਚ ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੀਆਂ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰਇਲਾਹੀ ਬਾਣੀ ਦਾ ਕੀਰਤਨ ਸ੍ਰਵਨ ਕਰਵਾਇਆ। ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਕੀਰਤਨ ਦਾ ਆਨੰਦ ਮਾਨੀਆਂ ਅਤੇ ਆਪਣਾ ਜੀਵਨ ਸਫਲਾਂ ਕੀਤਾ। ਇਸਤ੍ਰੀ ਸਤਿ ਸੰਗ ਸਭਾ ਦੀਆਂ ਬੀਬੀਆਂ ਬੀਬੀ ਮਨਜੀਤ ਕੌਰ ਦਵਿੰਦਰ ਕੌਰ ਬਲਵਿੰਦਰ ਕੌਰ ਬੱਤਰਾ ਸਿਮਰਨ ਕੌਰ ਇੰਦਰਜੀਤ ਕੌਰ ਕਰਮਜੀਤ ਕੌਰ ਕੁਲਜੀਤ ਕੌਰ ਅਮ੍ਰਿਤਪਾਲ ਕੌਰ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨ ਕੀਤਾ। ਅਤੇ ਅਰਦਾਸ ਹੁਕਮਨਾਮੇ ਉਪਰੰਤ ਵਿਆਹ ਵਾਲੀ ਭਾਜੀ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਏ ਗਏ। ਗੁਰਦੁਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਰੋਜਾਨਾ ਗੁਰੂ ਘਰ ਆਕੇ ਹਾਜ਼ਰੀ ਭਰਨ ਵਾਸਤੇ ਪ੍ਰੇਰਿਤ ਕੀਤਾ। ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਕਰਤਾਰ ਸਿੰਘ ਬਰਾੜ ਪਰਮਿੰਦਰ ਸਿੰਘ ਬਲਬੀਰ ਸਿੰਘ ਸਰਬਜੀਤ ਸਿੰਘ ਚੱਗਰ ਮਲਕੀਤ ਸਿੰਘ ਯਸ਼ਪਾਲ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਬੀਬੀ ਮਨਜੀਤ ਕੌਰ
