ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕ. ਵਿਖ਼ੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਨੂੰ ਸਮਰਪਿਤ ਦੋ ਰੋਜਾ ਗੁਰਮਤਿ ਸਮਾਗਮ ਹੋਏ 

ਗੁਰੂ ਤੇਗਬਹਾਦਰ ਸਾਹਿਬ ਜੀ ਦੀ ਬਾਣੀ ਤੇ ਫਲਸਫੇ ਨੂੰ ਸੰਗਤਾਂ ਤੱਕ ਵੱਧ ਤੋ ਵੱਧ ਪਹੁੰਚਾਉਣ ਦੀ ਲੋੜ -ਇੰਦਰਜੀਤ ਸਿੰਘ ਮਕੱੜ

ਲੁਧਿਆਣਾ,12 ਨਵੰਬਰ ( ਆਰ ਐਸ ਖ਼ਾਲਸਾ ) ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੀਤੀ ਰਾਤ ਫ਼ਤਿਹ ਟੀ਼ ਵੀ ਪਰਿਵਾਰ, ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ,ਸ.ਇੰਦਰਜੀਤ ਸਿੰਘ ਮਕੱੜ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ,ਸ.ਮਨਿੰਦਰ ਸਿੰਘ ਆਹੂਜਾ ਪ੍ਰਧਾਨ ਸਿੰਘ ਨੌਜਵਾਨ ਸੇਵਾ ਸੁਸਾਇਟੀ ਅਤੇ ਸਮੂਹ ਸਹਿਯੋਗੀਆਂ ਦੇ ਨਿੱਘੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਦੋ ਰੋਜਾਂ ਯਾਦਗਾਰੀ ਕੀਰਤਨ ਸ਼ਤਾਬਦੀ ਸਮਾਗਮ ਦੀ ਆਰੰਭਤਾ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਹੋਈ!

ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ, ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਤੇ ਪ੍ਰਮੁੱਖ ਸ਼ਖਸੀਅਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਸ.ਇੰਦਰਜੀਤ ਸਿੰਘ ਮਕੱੜ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਨੇ ਕਿਹਾ ਕਿ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਬਾਣੀ ਤੇ ਫਲਸਫੇ ਨੂੰ ਸਮਾਜ ਦੇ ਲੋਕਾਂ ਤੱਕ ਵੱਧ ਤੋ ਵੱਧ ਪਹੁੰਚਾਉਣ ਦੀ ਲੋੜ ਹੈ,ਤਾਂ ਹੀ ਉਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਈ ਜਾ ਰਹੀ 350 ਸਾਲਾਂ ਸ਼ਹੀਦੀ ਸ਼ਤਾਬਦੀ ਮਨਾਉਣੀ ਸਾਰਥਕ ਹੋ ਸਕੇਗੀ।ਉਨ੍ਹਾਂ ਨੇ ਫ਼ਤਿਹ ਟੀ਼ ਵੀ ਪਰਿਵਾਰ, ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਦੇ ਵੱਲੋ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਸ਼ਤਾਬਦੀ ਕੀਰਤਨ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋ ਕੀਤਾ ਗਿਆ ਉਪਰਾਲਾ ਸਮੁੱਚੀ ਕੌਮ ਲਈ ਪ੍ਰੇਣਾ ਦਾ ਸਰੋਤ ਹੈ!ਇਸ ਦੌਰਾਨ ਸ.ਮਨਿੰਦਰ ਸਿੰਘ ਆਹੂਜਾ ਪ੍ਰਧਾਨ ਸਿੰਘ ਨੌਜਵਾਨ ਸੇਵਾ ਸੁਸਾਇਟੀ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਕਰਦਿਆ ਹੋਇਆ ਕਿਹਾ ਕਿ ਮੌਜੂਦਾ ਸਮੇਂ ਦੀ ਸਿੱਖ ਫੁੱਲਵਾੜੀ ਤੇ ਬੀਬੀਆਂ ਨੂੰ ਆਪਣੇ ਧਰਮ,ਵਿਰਸੇ ਤੇ ਇਤਿਹਾਸ ਨਾਲ ਜੋੜਨ ਖਾਸ ਕਰਕੇ ਉਨ੍ਹਾਂ ਨੂੰ ਗੁਰੂ ਸਾਹਿਬਾਨ ਵੱਲੋ ਬਖਸ਼ੀ ਗੁਰਬਾਣੀ ਕੀਰਤਨ ਦੀ ਵਿਰਾਸਤੀ ਕਲਾ ਨੂੰ ਗਾਇਨ ਕਰਵਾਉਣ ਦਾ ਕੀਤਾ ਗਿਆ ਉਪਰਾਲਾ ਸਮੁੱਚੀ ਕੌਮ ਲਈ ਪ੍ਰੇਣਨਾ ਦਾ ਸਰੋਤ ਬਣੇਗਾ।ਇਸ ਤੋ ਪਹਿਲਾ ਆਰੰਭ ਹੋਏ ਦੋ ਰੋਜਾ ਸ਼ਤਾਬਦੀ ਸਮਾਗਮ ਅੰਦਰ

350 ਤੋ ਵੱਧ ਬੀਬੀਆਂ ਨੇ ਸਮੂਹਿਕ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਨੌਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋ ਉਚਰੇ ਨੌਵੇ ਮਹੱਲੇ ਦੇ ਸਲੋਕਾਂ ਦੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ

ਸੰਗਤਾਂ ਨੂੰ ਨਿਹਾਲ ਕੀਤਾ! ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਸ਼ਰਨ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਦਵਿੰਦਰ ਸਿੰਘ ਸੋਢੀ ਦੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਦਾ ਅਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ ਮੁਗੰਧ ਕੀਤੀ! ਸਮਾਗਮ ਦੌਰਾਨ ਇਤਿਹਾਸਕ ਗ. ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ, ਸ੍ਰੀ ਪ੍ਰਿੰਸ ਜੌਹਰ ਡਿਪਟੀ ਮੇਅਰ ਲੁਧਿਆਣਾ,ਗੁਰਪ੍ਰੀਤ ਸਿੰਘ ਧਰਮਪੁਰਾ ਨੇ ਵਿਸੇਸ਼ ਤੌਰ ਤੇ ਆਪਣੀਆਂ ਹਾਜ਼ਰੀਆਂ ਭਰੀਆਂ ਤੇ ਕੀਰਤਨੀ ਜੱਥਿਆਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ!ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਮੁੱਖ ਅਹੁਦੇਦਾਰਾਂ ਵੱਲੋ ਸ਼ਤਾਬਦੀ ਸਮਾਗਮ ਦੇ ਮੁੱਖ ਪ੍ਰਬੰਧਕ ਸ.ਰਾਜਵੰਤ ਸਿੰਘ ਵੋਹਰਾ ਤੇ ਪ੍ਰਸ਼ੋਤਮ ਸਿੰਘ ਵੋਹਰਾ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਵੀ ਕੀਤਾ ਗਿਆ!

ਇਸ ਸਮੇ ਉਨ੍ਹਾਂ ਦੇ ਨਾਲ ਸ. ਜਸਪਾਲ ਸਿੰਘ ਪਿੰਕੀ, ਅਮਰਜੀਤ ਸਿੰਘ ਟੈਕਸਲਾ, ਹਰਵਿੰਦਰ ਸਿੰਘ ਕੋਹਲੀ,ਜਸਵਿੰਦਰ ਮਲਹੋਤਰਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਮਹਿੰਦਰ ਸਿੰਘ ਡੰਗ, ਅੱਤਰ ਸਿੰਘ ਮੱਕੜ , ਰਜਿੰਦਰ ਸਿੰਘ ਡੰਗ ,ਹਰਪਾਲ ਸਿੰਘ ਖਾਲਸਾ ਫਰਨੀਚਰ,ਸੁਖਵਿੰਦਰ ਸਿੰਘ ਹੈਪੀ ਕੋਚਰ, ਹਰਬੰਸ ਸਿੰਘ ਰਾਜਾ ,ਪਰਮਜੀਤ ਸਿੰਘ ਸੇਠੀ ,ਸੁਰਿੰਦਰਪਾਲ ਸਿੰਘ ਭੁਟੀਆਨੀ, ਅਵਤਾਰ ਸਿੰਘ ਬੀ.ਕੇ,ਹਰਮੀਤ ਸਿੰਘ ਡੰਗ, ਇੰਦਰਬੀਰ ਸਿੰਘ ਬੱਤਰਾ,ਨਰਿੰਦਰ ਪਾਲ ਸਿੰਘ ਕਥੂਰੀਆਂ,ਅਵਤਾਰ ਸਿੰਘ ਮਿੱਡਾ ਆਦਿ ਤੌਰ ਤੇ ਹਾਜ਼ਰ ਸਨ ।

**********

ਫੋਟੋ ਕੈਪਸ਼ਨ –ਇਸਤਰੀ ਸਤਿਸੰਗ ਸਭਾ ਦੇ ਕੀਰਤਨੀ ਜੱਥੇ ਦੀਆਂ ਬੀਬੀਆਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਮਾਤਾ ਵਿਪਨਪ੍ਰੀਤ ਕੌਰ, ਇੰਦਰਜੀਤ ਸਿੰਘ ਮਕੱੜ, ਮਨਿੰਦਰ ਸਿੰਘ ਆਹੂਜਾ,ਸ.ਰਾਜਵੰਤ ਸਿੰਘ ਵੋਹਰਾ, ਪ੍ਰਿੰਸ ਜੌਹਰ ਡਿਪਟੀ ਮੇਅਰ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ!

*******************