ਨਿਊਜ਼ ਪੰਜਾਬ
ਲੁਧਿਆਣਾ, 30 ਅਗਸਤ – ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸੰਬੰਧੀ ਗੁਰਮਤਿ ਕੀਰਤਨ ਸਮਾਗਮ ਗੁਰਦੁਵਾਰਾ ਸਾਹਿਬ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਬੜੀ ਸਰਧਾ ਭਾਵਨਾ ਨਾਲ ਕਰਵਾਏ ਗਏ। ਜਿਸ ਵਿੱਚ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਇਆਂ ਜਿਸ ਵਿੱਚ ਸੰਗਤਾਂ ਨੇ ਸੰਗਤੀ ਰੂਪ ਵਿੱਚ ਸੁੱਖਮਨੀ ਸਾਹਿਬ ਜੀ ਦੇ ਪਾਠ ਅਤੇ ਨਿਤਨੇਮ ਕੀਤਾ। ਗੁਰੂ ਘਰ ਦੇ ਮੀਤ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਸੰਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਦਿਲਬਾਗ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਜੱਸ ਨਾਲ ਜੋੜਿਆ। ਗੁਰੂ ਘਰ ਦੀ ਇਸਤ੍ਰੀ ਸਤਿ ਸੰਗ ਸਭਾ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਸਵੇਰੇ 10 ਵੱਜੇ ਪੰਜ ਪਿਆਰੀਆਂ ਦੀ ਅਗਬਾਈ ਵਿੱਚ ਨਗਰ ਕੀਰਤਨ ਆਰੰਭ ਹੋਇਆਂ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਲੁੱਧਿਆਣੇ ਦੀਆਂ ਕਈ ਇਸਤ੍ਰੀ ਸੰਗ ਸਭਾਵਾਂ ਬੀਬੀ ਇੰਦਰਜੀਤ ਕੌਰ ਮਹਿਤਾ ਕਲਿਆਣ ਦਾਸ ਸੇਵਾ ਸੋਸਾਇਟੀ ਗੁਰੂ ਗਿਆਨ ਵਿਹਾਰ, ਤੇਜਿੰਦਰ ਕੌਰ ਅਰਬਨ ਵਿਹਾਰ, ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਫਲਾਵਰ ਇਨਕਲੇਵ, ਗੁਰਦੁਵਾਰਾ ਗਿਆਨ ਪ੍ਰਕਾਸ਼ ਪੰਜਾਬ ਮਾਤਾ ਨਗਰ, ਗੁਰਦੁਵਾਰਾ ਨਾਨਕ ਦਰਵਾਰ ਲੇਬਰ ਕਲੋਨੀ ਦੁੱਗਰੀ, ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਮਾਡਲ ਟਾਊਨ ਏਕ੍ਸਟੈਂਸ਼ਨ, ਗੁਰਦੁਵਾਰਾ ਛੇਵੀਂ ਪਾਤਸ਼ਾਹੀ ਪੱਖੋਵਾਲ ਰੋਡ, ਸੋਸਾਇਟੀਆਂ ਨੇ ਵੀ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ।ਨਗਰ ਕੀਰਤਨ 400 ਗਜ ਅਤੇ 500 ਗਜ ਦੇ ਇਲਾਕੇ ਵਿੱਚ ਹੁੰਦਾ ਹੋਇਆਂ ਗੁਰਦੁਵਾਰਾ ਸਾਹਿਬ ਪਾਉਚੀਆਂ ਅਤੇ ਗੁਰਦੁਵਾਰਾ ਸਾਹਿਬ ਵਿਖੇ ਫੁੱਲਾਂ ਦੀ ਵਰਖਾ ਕਰਦੇ ਹੋਏ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਨਾਲ ਨਾਲ ਹਮ ਘਰ ਸਾਜਨ ਆਏ ਸ਼ਬਦ ਦਾ ਗਾਇਨ ਵੀ ਕੀਤਾ।


