ਨਿਊਜ਼ ਪੰਜਾਬ
21 ਜੁਲਾਈ 2025
ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਵਿੱਚ ਸਥਿਤ ਟੈਲਿਸ ਟਾਪੂ ਨੇੜੇ ਐਤਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਲਗਭਗ 280 ਲੋਕਾਂ ਨੂੰ ਲੈ ਕੇ ਜਾ ਰਹੇ ਇੱਕ ਯਾਤਰੀ ਜਹਾਜ਼ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਮਨਾਡੋ ਬੰਦਰਗਾਹ ਜਾ ਰਿਹਾ ਸੀ। ਅੱਗ ਤੋਂ ਬਚਣ ਲਈ ਕੁਝ ਯਾਤਰੀਆਂ ਨੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ, ਪਰ ਕੁਝ ਲੋਕ ਅਜੇ ਵੀ ਇਸ ਵਿੱਚ ਫਸੇ ਹੋਏ ਹਨ। ਇਸ ਜਹਾਜ਼ ਦਾ ਨਾਮ ਕੇਐਮ ਬਾਰਸੀਲੋਨਾ ਵੀਏ ਦੱਸਿਆ ਜਾ ਰਿਹਾ ਹੈ।
ਖੋਜ ਅਤੇ ਬਚਾਅ ਕਾਰਜ ਵਿਚ ਸ਼ਾਮਿਲ ਇਕ ਅਧਿਕਾਰੀ ਨੇ ਕਿਹਾ ਕਿ 3 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 150 ਲੋਕਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਨੂੰ ਬਚਾਅ ਟੀਮਾਂ ਅਤੇ ਸਥਾਨਕ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਦੀ ਸਾਂਝੀ ਟੀਮ ਨੇ ਬਚਾਇਆ । ਜਹਾਜ਼ ਉੱਪਰਲੇ ਡੈੱਕ ਤੋਂ ਸੰਘਣਾ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ।
