ਨਿਊਜ਼ ਪੰਜਾਬ
10 ਅਪ੍ਰੈਲ 2026
ਅਮਰੀਕਾ ਵਿੱਚ “ਕੇਟਾਮਾਈਨ ਕਵੀਨ” ਦੇ ਨਾਂ ਨਾਲ ਮਸ਼ਹੂਰ ਪੰਜਾਬੀ ਮੂਲ ਦੀ ਜਸਵੀਨ ਸੰਘਾ ਨੂੰ ਲਾਸ ਏਂਜਲਸ ਦੀ ਫੈਡਰਲ ਕੋਰਟ ਵੱਲੋਂ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜੱਜ ਨੇ ਕਿਹਾ ਕਿ ਸੰਘਾ ਨੇ ਹਾਈ-ਪ੍ਰੋਫਾਈਲ ਕਲਾਈਂਟਸ ਨੂੰ ਡਰੱਗਸ ਸਪਲਾਈ ਕਰਕੇ ਲਗਜ਼ਰੀ ਜ਼ਿੰਦਗੀ ਜੀਤੀ। ਮਾਮਲਾ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ‘ਫ੍ਰੈਂਡਸ’ ਸੀਰੀਜ਼ ਦੇ ਅਦਾਕਾਰ ਮੈਥਿਊ ਪੈਰੀ ਦੀ ਨਸ਼ੇ ਕਾਰਨ ਮੌਤ ਨਾਲ ਉਸਦਾ ਨਾਮ ਜੁੜਿਆ।
ਸੰਘਾ ਨੇ ਖੁਦ ਮੰਨਿਆ ਕਿ ਉਸ ਨੇ ਪੈਰੀ ਨੂੰ ਕੇਟਾਮਾਈਨ ਵੇਚੀ ਸੀ। ਪੰਜਾਬ ਨਾਲ ਸੰਬੰਧਿਤ ਇਸ ਮਹਿਲਾ ਦਾ ਪਰਿਵਾਰ ਜਲੰਧਰ ਨੇੜੇ ਫਿਲੌਰ ਨਾਲ ਜੁੜਿਆ ਹੋਇਆ ਹੈ ਅਤੇ ਉਹ ਅਮਰੀਕਾ-ਬ੍ਰਿਟੇਨ ਦੀ ਡੁਅਲ ਨਾਗਰਿਕ ਹੈ। ਅਦਾਲਤ ਨੇ ਡਰੱਗ ਤਸਕਰੀ ਅਤੇ ਮੌਤ ਨਾਲ ਸੰਬੰਧਿਤ ਦੋਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਖ਼ਤ ਸਜ਼ਾ ਸੁਣਾਈ।
