ਨਿਊਜ਼ ਪੰਜਾਬ
10 ਅਪ੍ਰੈਲ 2026
ਆਈਪੀਐਲ 2026 ਦਾ 16ਵਾਂ ਮੁਕਾਬਲਾ ਅੱਜ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ। ਇਹ ਰੋਮਾਂਚਕ ਟਕਰਾਅ Barsapara Cricket Stadium, ਗੁਹਾਟੀ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ 7:00 ਵਜੇ ਕੀਤਾ ਜਾਵੇਗਾ। ਰਾਜਸਥਾਨ ਰਾਇਲਜ਼ ਇਸ ਵੇਲੇ ਸ਼ਾਨਦਾਰ ਫਾਰਮ ਵਿੱਚ ਹੈ ਅਤੇ ਆਪਣੇ ਤਿੰਨੋਂ ਪਹਿਲੇ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਸਿਖਰ ‘ਤੇ ਕਾਇਮ ਹੈ। ਦੂਜੇ ਪਾਸੇ, ਰਾਇਲ ਚੈਲੇਂਜਰਜ਼ ਬੈਂਗਲੁਰੂ ਵੀ ਲਗਾਤਾਰ ਦੋ ਜਿੱਤਾਂ ਨਾਲ ਭਰੋਸੇ ਨਾਲ ਮੈਦਾਨ ਵਿੱਚ ਉਤਰੇਗੀ, ਜਿਸ ਕਾਰਨ ਅੱਜ ਦਾ ਮੁਕਾਬਲਾ ਕਾਫੀ ਟੱਕਰ ਵਾਲਾ ਹੋਣ ਦੀ ਉਮੀਦ ਹੈ।
