ਕੈਲਗਰੀ ਵੂਮੇਨ ਕਲਚਰ ਐਸੋਸੀਏਸ਼ਨ ਵੱਲੋਂ ਤੀਆਂ ਦਾ ਤਿਉਹਾਰ : ‘ਆਇਆ ਸਾਉਣ ਦਾ ਮਹੀਨਾ ਮੈਨੂੰ ਚਾਅ ਕੁੜੀਓ, ਲੈਣ ਆਇਆ ਮੈਨੂੰ ਮੇਰਾ ਨੀ ਭਰਾ ਕੁੜੀਓ !’ 

*ਔਰਤਾਂ ਨੇ ਰਲ਼ ਕੇ ਸਾਉਣ ਮਹੀਨੇ ਦੀ ਖੁਸ਼ੀ ਮਨਾਈ*

ਗੁਰਦੀਸ਼ ਕੌਰ ਗਰੇਵਾਲ

ਕੈਲਗਰੀ: ਕੈਲਗਰੀ ਵੂਮੇਨ ਕਲਚਰ ਐਸੋਸੀਏਸ਼ਨ ਵੱਲੋਂ ਤੀਆਂ ਦਾ ਤਿਉਹਾਰ ਅਤੇ ਸਾਉਣ ਮਹੀਨੇ ਦੇ ਆਗਮਨ ਦੀ ਖੁਸ਼ੀ ਮਨਾਉਣ ਲਈ ਇੱਥੇ ਇੱਕ ਸਮਾਗਮ ਕਰਕੇ ਆਪਣੇ ਪੰਜਾਬੀ ਸਭਿਆਚਾਰ ਨੂੰ ਯਾਦ ਕਰਦਿਆਂ ਬੋਲੀਆਂ, ਕਵਿਤਾਵਾਂ ਅਤੇ ਗਿੱਧਾ ਪਾ ਕੇ ਰੰਗ ਬੰਨਿਆ,

ਇਸ ਮੀਟਿੰਗ ਵਿੱਚ ਸਾਉਣ ਮਹੀਨੇ ਦੇ ਆਗਮਨ ਦੀ ਖੁਸ਼ੀ ਪ੍ਰੋਗਰਾਮ ਕੀਤਾ ਗਿਆ । ਕੁਦਰਤ ਵੀ ਅੱਜ ਮਿਹਰਬਾਨ ਸੀ ਅਤੇ ਬੱਦਲਾਂ ਨੇ ਰਿਮ-ਝਿਮ ਲਾਈ ਹੋਈ ਸੀ। ਖਰਾਬ ਮੌਸਮ ਦੇ ਬਾਵਜੂਦ, ਦਰਜਨ ਤੋਂ ਵੱਧ ਭੈਣਾਂ ਇਸ ਵਿੱਚ ਸ਼ਾਮਿਲ ਹੋਈਆਂ। ਇਸ ਸਭਾ ਦੀ ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ ਜੁਲਾਈ ਮਹੀਨੇ ਦੀ ਮੀਟਿੰਗ ਵਿੱਚ ਆਉਣ ਵਾਲੇ ਸਾਰੇ ਮੈਂਬਰਾਂ ਨੂੰ ‘ਜੀ ਆਇਆ’ ਕਿਹਾ। ਤਮੰਨਾ ਨੇ ਇਸ ਸੰਸਥਾ ਬਾਰੇ ਅਤੇ ਇਸ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ।

ਲੇਖਿਕਾ ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਪੁਸਤਕ ‘ਸਰਘੀ ਦਾ ਸੂਰਜ’ ਵਿੱਚੋਂ ਇੱਕ ਤੀਆਂ ਦਾ ਗੀਤ ਸੁਣਾ ਕੇ, ਮਾਹੌਲ ਸੁਰਮਈ ਬਣਾ ਦਿੱਤਾ। ਇਸ ਗੀਤ ਦੇ ਮੁੱਖੜੇ- ‘ਆਇਆ ਸਾਉਣ ਦਾ ਮਹੀਨਾ ਮੈਨੂੰ ਚਾਅ ਕੁੜੀਓ, ਲੈਣ ਆਇਆ ਮੈਨੂੰ ਮੇਰਾ ਨੀ ਭਰਾ ਕੁੜੀਓ!’ ਨੂੰ ਸਾਰੀਆਂ ਭੈਣਾਂ ਨੇ ਗਿੱਧਾ ਪਾ ਕੇ, ਨਾਲ ਗਾ ਕੇ, ਸਾਉਣ ਮਹੀਨੇ ਦਾ ਸਵਾਗਤ ਕੀਤਾ। ਫੇਰ ਕੀ ਸੀ, ਬੋਲੀਆਂ ਦਾ ਦੌਰ ਸ਼ੁਰੂ ਹੋ ਗਿਆ। ਸੁਖਵਿੰਦਰ ਕੌਰ ਸੇਖੋਂ ਮੈਡਮ ਨੇ ਸਾਉਣ ਮਹੀਨੇ ਦੀਆਂ ਬੋਲੀਆਂ ਪਾ ਕੇ ਵਧੀਆ ਰੰਗ ਬੰਨ੍ਹ ਦਿੱਤਾ। ਗੁਰਦੀਸ਼ ਕੌਰ ਗਰੇਵਾਲ, ਪ੍ਰੋਮਿਲਾ ਜੀ, ਅਤੇ ਹੋਰ ਭੈਣਾਂ ਨੇ ਵੀ ਬੋਲੀਆਂ ਪਾ ਕੇ, ਗਿੱਧੇ ਦਾ ਮਾਹੌਲ ਸਿਰਜ ਦਿੱਤਾ।

ਕੈਲਗਰੀ (ਕੈਨੇਡਾ) ਵਿੱਚ, ਨੌਂ ਸਾਲ ਪਹਿਲਾਂ ਹੋਂਦ ਵਿੱਚ ਆਈ, ਕੈਲਗਰੀ ਵੂਮੇਨ ਕਲਚਰ ਐਸੋਸੀਏਸ਼ਨ, ਔਰਤਾਂ ਦੀ ਇੱਕ ਰਜਿਸਟਰਡ ਸੰਸਥਾ ਹੈ। ਜਿਸ ਦੇ ਸੌ ਤੋਂ ਉੱਪਰ ਮੈਂਬਰ ਹੋਣ ਦੇ ਬਾਵਜੂਦ, ਮੈਂਬਰਾਂ ਦੀ ਗਿਣਤੀ ਹਰ ਮਹੀਨੇ ਹੋਰ ਵਧ ਰਹੀ ਹੈ।ਜਿਸ ਦੀ ਮੀਟਿੰਗ ਹਰ ਮਹੀਨੇ ਦੇ ਤੀਜੇ ਐਤਵਾਰ ਜੈਂਸਸ ਸੈਂਟਰ ਨੌਰਥ ਈਸਟ ਵਿਖੇ ਹੁੰਦੀ ਹੈ।

ਇਸ ਸੰਸਥਾ ਦੇ ਸਾਊਥ ਕੈਲਗਰੀ ਤੋਂ ਆਉਣ ਵਾਲੇ ਮੈਂਬਰਾਂ ਦੀ ਸਹੂਲਤ ਲਈ, ਇਕ ਸਾਊਥ ਵਿੰਗ ਬਣਾ ਦਿੱਤਾ ਗਿਆ ਹੈ, ਜਿਸ ਦੀ ਮੀਟਿੰਗ ਹਰ ਮਹੀਨੇ ਦੇ ਚੌਥੇ ਐਤਵਾਰ ਰੱਖੀ ਗਈ ਹੈ। ਇਸ ਵਿੰਗ ਦੇ ਇੰਚਾਰਜ ਸੁਰਜੀਤ ਕੌਰ ਢਿੱਲੋਂ ਅਤੇ ਨੌਜਵਾਨ ਮੈਂਬਰ ਤਮੰਨਾ ਜੀ ਹਨ।

ਅੱਜ 27 ਜੁਲਾਈ ਨੂੰ, ਇਸ ਵਿੰਗ ਦੇ ਮੈਂਬਰਾਂ ਦੀ ਮੀਟਿੰਗ, ਸੀਟਨ ਦੀ ਪਬਲਿਕ ਲਾਇਬਰੇਰੀ ਵਿੱਚ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਹੋਈ।ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੇ ਬਹੁਤੇ ਮੈਂਬਰਾਂ ਦੇ ਅੱਜ ਸਭਾ ਵਲੋਂ ਟੂਰ ਤੇ ਜਾਣ ਕਾਰਨ, ਇਸ ਮੀਟਿੰਗ ਵਿੱਚ ਅੱਜ ਗਿਣਤੀ ਘੱਟ ਸੀ।

ਸਭ ਤੋਂ ਪਹਿਲਾਂ ਇਸ ਮੀਟਿੰਗ ਵਿੱਚ ਆਏ, ਨਵੇਂ ਤਿੰਨ ਮੈਂਬਰਾਂ ਨੂੰ, ਤਮੰਨਾ ਨੇ ਜਾਣ ਪਛਾਣ ਦੇਣ ਲਈ ਕਿਹਾ। ਇੰਦਰਜੀਤ ਕੌਰ ਗਹੂਨੀਆ ਨੇ, ਆਪਣੀ ਜਾਣ ਪਛਾਣ ਵਿੱਚ ਦੱਸਿਆ ਕਿ- ਉਹ 1973 ਵਿੱਚ ਇੰਡੀਆ ਤੋਂ ਇੰਗਲੈਂਡ ਕੁੱਝ ਸਮਾਂ ਰਹਿਣ ਉਪਰੰਤ, ਕੈਲਗਰੀ ਵਿਖੇ ਸੈਟਲ ਹੋਏ। ਉਦੋਂ ਪੰਜਾਬੀਆਂ ਦੀ ਵਸੋਂ ਸਾਰੇ ਸ਼ਹਿਰ ਵਿੱਚ ਕੇਵਲ ਦੋ ਢਾਈ ਸੌ ਹੀ ਸੀ। ਕੈਲਗਰੀ ਵਿੱਚ ਇੱਕੋ ਸਟੋਰ ਸੀ ਪੰਜਾਬੀਆਂ ਦਾ ‘ਏ- ਬੀ- ਸੀ ਸਟੋਰ!’ ਗੁਰਦੁਆਰਾ ਕੋਈ ਨਹੀਂ ਸੀ। ਬਾਅਦ ਵਿੱਚ ਪੰਜਾਬੀਆਂ ਨੇ ਆਪਣੀਆਂ ਕਮਾਈਆਂ ਕਰਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਮੌਹਾਗਨੀ ਤੋਂ ਆਏ ਹਰਵਿੰਦਰ ਕੌਰ ਬੱਬਰਾ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਹਨ ਅਤੇ 1983 ਤੋਂ ਹੁਣ ਕੈਲਗਰੀ ਵਿਖੇ ਪਰਿਵਾਰ ਸਮੇਤ ਰਹਿ ਰਹੇ ਹਨ। ਤੀਜੇ ਮੈਂਬਰ ਗੁਰਜੀਵਨ ਕੌਰ ਨੇ ਆਪਣੀ ਟੋਰੰਟੋ ਤੋਂ ਕੈਲਗਰੀ ਵਿਖੇ ਆਉਣ ਦੀ ਵਿਥਿਆ ਦਾ ਵਰਨਣ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਇੰਡੀਆ ਵਿੱਚ, ਪਰਭਾਕਰ ਕਰਨ ਤੋਂ ਬਾਅਦ, ਐਮ ਏ ਹਿੰਦੀ ਤੱਕ ਦੀ ਪੜ੍ਹਾਈ ਪ੍ਰਾਈਵੇਟ ਕੀਤੀ ਅਤੇ ਹਿੰਦੀ ਅਤੇ ਮੈਥ ਦੇ ਅਧਿਆਪਕ ਬਣ ਕੇ ਰਿਟਾਇਰ ਹੋਏ।

ਹੁਣ ਵਾਰੀ ਸੀ ਖਾਣ ਪੀਣ ਦੀ! ਤਮੰਨਾ, ਅਰਪਨ ਕੌਰ, ਸੁਰਜੀਤ ਕੌਰ ਢਿੱਲੋਂ ਵਲੋਂ ਲਿਆਂਦੇ ਤਰ੍ਹਾਂ ਤਰ੍ਹਾਂ ਦੇ ਪਕਵਾਨ- ਛੋਲੇ ਭਟੂਰੇ, ਖੀਰ ਪੂੜੇ, ਜੂਸ ਕੌਫੀ ਦਾ ਸਭ ਨੇ ਆਨੰਦ ਮਾਣਿਆਂ। ਸੋ ਇਸ ਤਰ੍ਹਾਂ ਬੜੇ ਖੁਸ਼ਗਵਾਰ ਮਾਹੌਲ ਵਿੱਚ ਇਹ ਮੀਟਿੰਗ ਸਮਾਪਤ ਹੋਈ।

ਜੁਲਾਈ ਮਹੀਨੇ ਦੀ ਇਸ ਮੀਟਿੰਗ ਵਿੱਚ, ਗੁਰਦੀਸ਼ ਕੌਰ ਗਰੇਵਾਲ, ਸੁਰਜੀਤ ਕੌਰ ਢਿੱਲੋਂ, ਤਮੰਨਾ, ਅਰਪਨ ਕੜਵਲ, ਤੋਂ ਇਲਾਵਾ- ਪਰੌਮਿਲਾ ਰਾਣੀ, ਗੁਰਜੀਵਨ ਕੌਰ, ਹਰਵਿੰਦਰ ਬੱਬਰਾ, ਅਮਰਦੀਪ ਕੌਰ, ਸੁਖਵਿੰਦਰ ਕੌਰ ਸੇਖੋਂ, ਇੰਦਰਜੀਤ ਕੌਰ ਗਹੂਨੀਆ, ਰੁਪਿੰਦਰ ਔਲਖ, ਸੁਰਿੰਦਰ ਕੌਰ, ਬਲਵੰਤ ਕੌਰ ਵੀ ਸ਼ਾਮਿਲ ਸਨ। ਨੌਜਵਾਨ ਮੈਂਬਰ ਤਮੰਨਾ ਅਤੇ ਅਰਪਨ ਕੜਵਲ ਨੇ ਹਮੇਸ਼ਾ ਦੀ ਤਰ੍ਹਾਂ ਸੀਨੀਅਰਜ਼ ਨੂੰ ਰਾਈਡ ਦੇਣ ਤੋਂ ਲੈ ਕੇ, ਖਾਣਾ ਸਨੈਕਸ ਮੁਹੱਈਆ ਕਰਾਉਣ ਤੱਕ ਦੀ, ਨਿਸ਼ਕਾਮ ਸੇਵਾ ਕਰਨ ਦੀ ਡਿਊਟੀ ਨਿਭਾਈ। ਇਸ ਵਿੰਗ ਦੀ ਇੰਚਾਰਜ ਤਮੰਨਾ ਨੇ, ਅਗਲੇ ਮਹੀਨੇ ਦੀ ਮੀਟਿੰਗ ਵੀ ਇਸੇ ਲਾਈਬ੍ਰੇਰੀ ਵਿੱਚ, ਇਸੇ ਟਾਈਮ, ਹੋਣ ਦੀ ਸੂਚਨਾ ਸਾਂਝੀ ਕੀਤੀ ਅਤੇ ਅਗਲੀ ਮੀਟਿੰਗ ਵਿੱਚ ਆਪਣੇ ਨਾਲ ਹੋਰ ਮੈਂਬਰਾਂ ਨੂੰ ਲਿਆਉਣ ਲਈ ਵੀ ਕਿਹਾ। ਗੁਰਦੀਸ਼ ਕੌਰ ਨੇ ਵੀ ਦੱਸਿਆ ਕਿ ਇਸ ਸਭਾ ਦੇ ਦਰਵਾਜ਼ੇ ਹਰ ਕਮਿਊਨਿਟੀ ਅਤੇ ਹਰ ਵਰਗ ਦੀ ਔਰਤ ਲਈ ਖੁੱਲੇ ਹਨ। ਇੱਥੇ ਆ ਕੇ ਤੁਸੀਂ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਹੋ ਅਤੇ ਆਪਣੇ ਅੰਦਰ ਛੁਪੇ ਟੈਲੈਂਟ ਨੂੰ ਬਾਹਰ ਕੱਢ ਕੇ, ਸਟਰੈਸ ਫਰੀ ਹੋ ਸਕਦੇ ਹੋ। ਸਭ ਦੇ ਚਿਹਰਿਆਂ ਤੇ ਆਈ ਰੌਣਕ ਤੋਂ ਪਤਾ ਲੱਗਦਾ ਸੀ ਕਿ ਸਾਰੀਆਂ ਭੈਣਾਂ ਨੇ ਜੁਲਾਈ ਮਹੀਨੇ ਦੀ ਮੀਟਿੰਗ ਦਾ ਭਰਪੂਰ ਆਨੰਦ ਮਾਣਿਆਂ।

ਨੌਂ ਸਾਲ ਪਹਿਲਾਂ ਹੋਂਦ ਵਿੱਚ ਆਈ, ਕੈਲਗਰੀ ਵੂਮੇਨ ਕਲਚਰ ਐਸੋਸੀਏਸ਼ਨ, ( ਕੈਨੇਡਾ ) ਔਰਤਾਂ ਦੀ ਇੱਕ ਰਜਿਸਟਰਡ ਸੰਸਥਾ ਹੈ। ਜਿਸ ਦੇ ਸੌ ਤੋਂ ਉੱਪਰ ਮੈਂਬਰ ਹੋਣ ਦੇ ਬਾਵਜੂਦ, ਮੈਂਬਰਾਂ ਦੀ ਗਿਣਤੀ ਹਰ ਮਹੀਨੇ ਹੋਰ ਵਧ ਰਹੀ ਹੈ।ਜਿਸ ਦੀ ਮੀਟਿੰਗ ਹਰ ਮਹੀਨੇ ਦੇ ਤੀਜੇ ਐਤਵਾਰ ਜੈਂਸਸ ਸੈਂਟਰ ਨੌਰਥ ਈਸਟ ਵਿਖੇ ਹੁੰਦੀ ਹੈ।

ਹੁਣ ਵਾਰੀ ਸੀ ਖਾਣ ਪੀਣ ਦੀ! ਤਮੰਨਾ, ਅਰਪਨ ਕੌਰ, ਸੁਰਜੀਤ ਕੌਰ ਢਿੱਲੋਂ ਵਲੋਂ ਲਿਆਂਦੇ ਤਰ੍ਹਾਂ ਤਰ੍ਹਾਂ ਦੇ ਪਕਵਾਨ- ਛੋਲੇ ਭਟੂਰੇ, ਖੀਰ ਪੂੜੇ, ਜੂਸ ਕੌਫੀ ਦਾ ਸਭ ਨੇ ਆਨੰਦ ਮਾਣਿਆਂ। ਸੋ ਇਸ ਤਰ੍ਹਾਂ ਬੜੇ ਖੁਸ਼ਗਵਾਰ ਮਾਹੌਲ ਵਿੱਚ ਇਹ ਮੀਟਿੰਗ ਸਮਾਪਤ ਹੋਈ।

ਜੁਲਾਈ ਮਹੀਨੇ ਦੀ ਇਸ ਮੀਟਿੰਗ ਵਿੱਚ, ਉਪਰੋਕਤ ਨਾਵਾਂ ਤੋਂ ਇਲਾਵਾ- ਅਮਰਦੀਪ ਕੌਰ, ਰੁਪਿੰਦਰ ਔਲਖ, ਸੁਰਿੰਦਰ ਕੌਰ, ਬਲਵੰਤ ਕੌਰ ਵੀ ਸ਼ਾਮਿਲ ਸਨ। ਨੌਜਵਾਨ ਮੈਂਬਰ ਤਮੰਨਾ ਅਤੇ ਅਰਪਨ ਕੜਵਲ ਨੇ ਹਮੇਸ਼ਾ ਦੀ ਤਰ੍ਹਾਂ ਸੀਨੀਅਰਜ਼ ਨੂੰ ਰਾਈਡ ਦੇਣ ਤੋਂ ਲੈ ਕੇ, ਖਾਣਾ ਸਨੈਕਸ ਮੁਹੱਈਆ ਕਰਾਉਣ ਤੱਕ ਦੀ, ਨਿਸ਼ਕਾਮ ਸੇਵਾ ਕਰਨ ਦੀ ਡਿਊਟੀ ਨਿਭਾਈ। ਇਸ ਵਿੰਗ ਦੀ ਇੰਚਾਰਜ ਤਮੰਨਾ ਨੇ, ਅਗਲੇ ਮਹੀਨੇ ਦੀ ਮੀਟਿੰਗ ਵੀ ਇਸੇ ਲਾਈਬ੍ਰੇਰੀ ਵਿੱਚ, ਇਸੇ ਟਾਈਮ, ਹੋਣ ਦੀ ਸੂਚਨਾ ਸਾਂਝੀ ਕੀਤੀ ਅਤੇ ਅਗਲੀ ਮੀਟਿੰਗ ਵਿੱਚ ਆਪਣੇ ਨਾਲ ਹੋਰ ਮੈਂਬਰਾਂ ਨੂੰ ਲਿਆਉਣ ਲਈ ਵੀ ਕਿਹਾ। ਗੁਰਦੀਸ਼ ਕੌਰ ਨੇ ਵੀ ਦੱਸਿਆ ਕਿ ਇਸ ਸਭਾ ਦੇ ਦਰਵਾਜ਼ੇ ਹਰ ਕਮਿਊਨਿਟੀ ਅਤੇ ਹਰ ਵਰਗ ਦੀ ਔਰਤ ਲਈ ਖੁੱਲੇ ਹਨ। ਇੱਥੇ ਆ ਕੇ ਤੁਸੀਂ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਦੇ ਹੋ ਅਤੇ ਆਪਣੇ ਅੰਦਰ ਛੁਪੇ ਟੈਲੈਂਟ ਨੂੰ ਬਾਹਰ ਕੱਢ ਕੇ, ਸਟਰੈਸ ਫਰੀ ਹੋ ਸਕਦੇ ਹੋ। ਸਭ ਦੇ ਚਿਹਰਿਆਂ ਤੇ ਆਈ ਰੌਣਕ ਤੋਂ ਪਤਾ ਲੱਗਦਾ ਸੀ ਕਿ ਸਾਰੀਆਂ ਭੈਣਾਂ ਨੇ ਜੁਲਾਈ ਮਹੀਨੇ ਦੀ ਮੀਟਿੰਗ ਦਾ ਭਰਪੂਰ ਆਨੰਦ ਮਾਣਿਆਂ।ਵਧੇਰੇ ਜਾਣਕਾਰੀ ਲਈ ਗੁਰਦੀਸ਼ ਕੌਰ ਗਰੇਵਾਲ 403 404 1450 ਜਾਂ ਤਮੰਨਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।