ਨਿਊਜ਼ ਪੰਜਾਬ
2 ਨਵੰਬਰ 2025
ਇੰਗਲੈਂਡ ‘ਚ ਇੱਕ ਰੇਲਗੱਡੀ ‘ਚ ਸ਼ਨੀਵਾਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਟ੍ਰੇਨ ‘ਚ ਇੱਕ ਵਿਅਕਤੀ ਨੇ ਕਈ ਯਾਤਰੀਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਚਸ਼ਮਦੀਦਾਂ ਮੁਤਾਬਕ ਟ੍ਰੇਨ ਦੇ ਹਰ ਪਾਸੇ ਖੂਨ ਹੀ ਖੂਨ ਸੀ। ਇਹ ਘਟਨਾ ਡਾਂਕਾਸਟਰ ਤੋਂ ਲੰਡਨ ਕਿੰਗਜ਼ ਕ੍ਰਾਸ ਸਟੇਸ਼ਨ ਵੱਲ ਜਾਣ ਵਾਲੀ ਟ੍ਰੇਨ ‘ਚ ਹੋਈ।
ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਦੱਸਿਆ ਕਿ ਟ੍ਰੇਨ ਨੂੰ ਕੈਂਬਰਿਜ਼ਸ਼ਾਇਰ ਦੇ ਹੰਟਿੰਗਡਨ ਸਟੇਸ਼ਨ ‘ਤੇ ਰੋਕ ਲਿਆ ਗਿਆ ਅਤੇ ਦੋ ਸ਼ੱਕੀ ਵਿਅਕਤੀਆਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ ਇਸ ਹਮਲੇ ‘ਚ ਦੱਸ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ‘ਚੋਂ ਨੌਂ ਦੀ ਹਾਲਤ ਗੰਭੀਰ ਹੈ।ਬਰਤਾਨੀਆ ਦੇ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਨੇ ਕਿਹਾ, “ਮੇਰੇ ਵਿਚਾਰ ਸਾਰੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਹਨ। ਮੈਂ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਦਾ ਉਨ੍ਹਾਂ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਕਰਦਾ ਹਾਂ।”
