ਨਿਊਜ਼ ਪੰਜਾਬ
ਲੁਧਿਆਣਾ, 2 ਨਵੰਬਰ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-32, ਸੰਜੇ ਕਲੋਨੀ, ਤਾਜਪੁਰ ਰੋਡ, ਲੁਧਿਆਣਾ ਵਿਖੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਕੌਂਸਲਰ ਸ੍ਰ. ਚਤਰਵੀਰ ਸਿੰਘ ਕਮਲ ਨੇ

ਦੱਸਿਆ ਕਿ ਗੁਰਦੁਆਰਾ ਸਾਹਿਬ ਤੋਂ ਅੱਜ ਨਗਰ ਕੀਰਤਨ 2 ਨਵੰਬਰ 2025 ਦਿਨ ਐਤਵਾਰ 10:00 ਵਜੇ ਆਰੰਭ ਹੋਕੇ ਸੈਕਟਰ 32-A, ਤਾਜਪੁਰ ਰੋਡ, ਵਰਧਮਾਨ MIG ਰੋਡ, ਨਿਕੂ ਢਾਥਾ ਵਾਲੀ ਸੜਕ ਤੋਂ 32-ਸੈਕਟਰ, 60 ਫੁੱਟੀ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ।
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ 3 ਨਵੰਬਰ ਨੂੰ ਆਰੰਭ ਹੋਣਗੇ ਅਤੇ 5 ਨਵੰਬਰ ਨੂੰ ਸਮਾਪਤੀ ਤੇ ਗੁਰਮਤਿ ਸਮਾਗਮ ਹੋਣਗੇ
5 ਨਵੰਬਰ ਦਿਨ ਦੇ ਗੁਰਮਤਿ ਸਮਾਗਮ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-32, ਸੰਜੇ ਕਲੋਨੀ, ਤਾਜਪੁਰ ਰੋਡ, ਲੁਧਿਆਣਾ ਵਿਖੇ 5 ਨਵੰਬਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਹੋਣ ਗੇ

