ਸਮੁੰਦਰ ਵਿੱਚ 154 ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ! ਦਰਦਨਾਕ ਹਾਦਸੇ ਵਿੱਚ 68 ਲੋਕਾਂ ਦੀ ਮੌਤ, 74 ਲਾਪਤਾ

ਨਿਊਜ਼ ਪੰਜਾਬ

4 ਅਗਸਤ 2025

ਯਮਨ ਦੇ ਅਬਯਾਨ ਸੂਬੇ ਦੇ ਤੱਟ ‘ਤੇ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਡੁੱਬ ਗਈ। ਕਿਸ਼ਤੀ ‘ਤੇ 154 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 68 ਦੀ ਮੌਤ ਹੋ ਗਈ ਅਤੇ 74 ਅਜੇ ਵੀ ਲਾਪਤਾ ਹਨ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਕਿਸ਼ਤੀ ‘ਤੇ ਸਵਾਰ ਸਾਰੇ ਪ੍ਰਵਾਸੀ ਇਥੋਪੀਆ ਦੇ ਸਨ, ਜੋ ਸਾਊਦੀ ਅਰਬ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਯਮਨ ਰਾਹੀਂ ਰਵਾਨਾ ਹੋਏ ਸਨ। ਐਤਵਾਰ ਤੜਕੇ ਅਦਨ ਦੀ ਖਾੜੀ ਵਿੱਚ ਕਿਸ਼ਤੀ ਪਲਟ ਗਈ। ਹਾਦਸੇ ਤੋਂ ਬਾਅਦ ਹੁਣ ਤੱਕ ਸਿਰਫ਼ 10 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿੱਚ ਨੌਂ ਇਥੋਪੀਆਈ ਅਤੇ ਇੱਕ ਯਮਨੀ ਨਾਗਰਿਕ ਸ਼ਾਮਲ ਹੈ।ਸਥਾਨਕ ਮੀਡੀਆ ਰਿਪੋਰਟਾਂ ਅਤੇ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (IOM) ਨੇ ਇਸ ਘਟਨਾ ਨੂੰ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਭਿਆਨਕ ਦੁਖਾਂਤਾਂ ਵਿੱਚੋਂ ਇੱਕ ਦੱਸਿਆ ਹੈ। ਬਚਾਅ ਕਰਮਚਾਰੀ ਲਾਸ਼ਾਂ ਅਤੇ ਸੰਭਾਵੀ ਬਚੇ ਲੋਕਾਂ ਦੀ ਭਾਲ ਜਾਰੀ ਰੱਖ ਰਹੇ ਹਨ।