ਭਾਜਪਾ ਨੇਤਾ ਅਵਿਨਾਸ਼ ਰਾਏ ਖੰਨਾ ਨੇ ਪਦਮ ਸ਼੍ਰੀ ਸ਼੍ਰ. ਓਂਕਾਰ ਸਿੰਘ ਪਾਹਵਾ ਨੂੰ ਰਾਸ਼ਟਰਪਤੀ ਵੱਲੋਂ ਸਨਮਾਨ ਮਿਲਣ ਤੇ ਵਧਾਈ ਦਿੱਤੀ
News Punjab
ਲੁਧਿਆਣਾ 19 ਮਈ ( ਆਰ ਐਸ ਖ਼ਾਲਸਾ ) ਏਵਨ ਸਾਈਕਲਜ਼ ਦੇ ਸੀਐਮਡੀ ਪਦਮ ਸ਼੍ਰੀ ਸ੍ਰ. ਓਂਕਾਰ ਸਿੰਘ ਪਾਹਵਾ, ਜਿਨ੍ਹਾਂ ਦੇ ਅਣਥੱਕ ਸਮਰਪਣ ਨੇ ਭਾਰਤੀ ਸਾਈਕਲਿੰਗ ਉਦਯੋਗ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਨੂੰ ਉਨ੍ਹਾਂ ਦੇ ਸਮਰਪਣ ਅਤੇ ਅਸਾਧਾਰਨ ਯੋਗਦਾਨ ਲਈਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ, ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਅੱਜ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕਰਨ ‘ਤੇ ਵਧਾਈ ਦਿੱਤੀ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।
ਏਵਨ ਸਾਈਕਲਜ਼ ਦੇ ਸੀਐਮਡੀ ਪਦਮ ਸ਼੍ਰੀ ਸ੍ਰ. ਓਂਕਾਰ ਸਿੰਘ ਪਾਹਵਾ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕਰਨ ਵਾਲੀ ਖ਼ਬਰ ਪੜ੍ਹਣ ਲਈ ਹੇਠਲੇ ਲਿੰਕ ਨੂੰ ਟੱਚ ਕਰੋ |
https://newspunjab.net/?p=60485