ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ,ਮੰਗੀ ਮੁਆਫ਼ੀ….ਗੁਰਬਾਣੀ ਦੇ ਪ੍ਰਚਾਰ’ਤੇ ਲਗਾਈ ਰੋਕ ਹਟਾਈ
ਨਿਊਜ਼ ਪੰਜਾਬ
21 ਮਈ 2025
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਪੇਸ਼ ਹੋਏ ਹਨ। ਉਨ੍ਹਾਂ ਨੇ ਆਪਣੀਆਂ ਪੁਰਾਣੀਆਂ ਬਿਆਨਬਾਜ਼ੀਆਂ ਲਈ ਮੁਆਫ਼ੀ ਮੰਗੀ ਹੈ। ਪੰਜ ਸਿੰਘ ਸਾਹਿਬਾਨ ਨੇ ਢੱਡਰੀਆਂ ਵਾਲੇ ਦੀ ਮੁਆਫ਼ੀ ਪ੍ਰਵਾਨ ਕੀਤੀ ਹੈ।
ਇਸ ਤਹਿਤ ਸ੍ਰੀ ਢੱਡਰੀਆਂ ਵਾਲੇ ਨੂੰ ਅਕਾਲ ਤਖਤ ਸਾਹਿਬ ਵੱਲੋਂ ਗੁਰਬਾਣੀ ਦੇ ਪ੍ਰਚਾਰ ‘ਤੇ ਲਗਾਈ ਰੋਕ ਹਟਾ ਦਿੱਤੀ ਗਈ ਹੈ। ਢੱਡਰੀਆਂ ਵਾਲੇ ਨੂੰ 510 ਰੁਪਏ ਦੀ ਦੇਗ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਮਾਫੀ ਮੰਗਣ ਦੇ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਦੇਗ ਕਰਵਾ ਕੇ ਅਰਦਾਸ ਕਰਵਾਈ ਹੈ।