ਮੁੱਖ ਖ਼ਬਰਾਂਪੰਜਾਬ

ਸਾਡਾ ਤਿਰੰਗਾ ਸ਼ਿਰਫ ਇੱਕ ਝੰਡਾ ਨਹੀਂ ਹੈ,ਇਹ ਸਾਡੀ ਪਹਿਚਾਣ ਹੈ ਅਤੇ ਇਸਨੂੰ ਚੁੱਕਣਾ ਮਾਣ ਵਾਲੀ ਗੱਲ – ਯਾਦੂ

ਹਰਜੀਤ ਸਿੰਘ ਖ਼ਾਲਸਾ (ਖੰਨਾ )

ਖੰਨਾ, 20 ਮਈ – ਸਾਡਾ ਤਿਰੰਗਾ ਸ਼ਿਰਫ ਇੱਕ ਝੰਡਾ ਨਹੀਂ ਹੈ,ਇਹ ਸਾਡੀ ਪਹਿਚਾਣ ਹੈ ਅਤੇ ਇਸਨੂੰ ਚੁੱਕਣਾ ਮਾਣ ਵਾਲੀ ਗੱਲ ਹੈ।

ਖੰਨਾ ਸ਼ਹਿਰ ਵਿਖੇ ਸਾਰੀਆਂ ਸਮਾਜਿਕ, ਧਾਰਮਿਕ, ਰਾਜਨੀਤਕ ਜਥੇਬੰਦੀਆਂ, ਫਰੀਡਮ ਫਾਈਟਰ ਪਰਿਵਾਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਇਕਜੁੱਟ ਹੋਕੇ ਅਪਰੇਸ਼ਨ ਸੰਧੂਰ ਦੀ ਕਾਮਯਾਬੀ ਤੇ ਭਾਰਤੀ ਫੌਜ ਦੇ ਸਨਮਾਨ ਵਿੱਚ ਕੱਢੀ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਯਾਦਵਿੰਦਰ ਸਿੰਘ ਯਾਦੂ ਵੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ,ਸਰਦਾਰ ਯਾਦੂ ਨੇ ਕਿਹਾ ਸਾਨੂੰ ਮਾਣ ਹੈ ਕਿ ਅਸੀਂ ਉਸ ਦੇਸ਼ ਦਾ ਹਿੱਸਾ ਹਾਂ ਜਿਥੇ ਸਾਡੀਆਂ ਫੌਜਾਂ ਸਾਡੀ ਢਾਲ ਹਨ।

ਯਾਤਰਾ ਮੌਕੇ ਮਾਹੌਲ ਜੋਸ਼ੀਲੇ ਨਾਅਰਿਆਂ ਨਾਲ ਦੇਸ਼ ਭਗਤੀ ਨਾਲ ਭਰਿਆ ਹੋਇਆ ਸੀ। ਤਿਰੰਗੇ ਝੰਡਿਆਂ ਨਾਲ ਸਜੀਆਂ ਸੜਕਾਂ ਅਤੇ ਬੱਚਿਆਂ ਤੇ ਬਜ਼ੁਰਗਾਂ ਦੀ ਸ਼ਮੂਲੀਅਤ ਨੇ ਇਸ ਸਮਾਗਮ ਨੂੰ ਇਕ ਜਨ ਅੰਦੋਲਨ ਦਾ ਰੂਪ ਦੇ ਦਿੱਤਾ।