ਮੁੱਖ ਖ਼ਬਰਾਂਭਾਰਤ

80 ਸਾਲਾ ਪਿਤਾ ਨੂੰ ਦੁਬਾਰਾ ਵਿਆਹ ਕਰਵਾਉਣ ਲਈ ਰੋਕਣ’ਤੇ ਪਿਤਾ ਨੇ 52 ਸਾਲਾ ਪੁੱਤਰ ਨੁੰ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜ਼ ਪੰਜਾਬ

ਗੁਜਰਾਤ:11 ਮਾਰਚ 2025

ਰਾਜਕੋਟ ਜ਼ਿਲ੍ਹੇ ਵਿੱਚ, ਇੱਕ 80 ਸਾਲਾ ਪਿਤਾ ਨੇ ਆਪਣੇ 52 ਸਾਲਾ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸ਼ੁਰੂ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਘਟਨਾ ਜ਼ਮੀਨੀ ਝਗੜੇ ਕਾਰਨ ਵਾਪਰੀ ਹੈ, ਪਰ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਕਤਲ ਦਾ ਕਾਰਨ ਪਿਤਾ ਦੀ ਦੁਬਾਰਾ ਵਿਆਹ ਕਰਨ ਦੀ ਇੱਛਾ ਅਤੇ ਪੁੱਤਰ ਦਾ ਵਿਰੋਧ ਸੀ। ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਪ੍ਰਭਾਤ ਬੋਰੀਚਾ ਦੀ ਪਤਨੀ ਜਯਾਬੇਨ ਨੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸਦੀ ਸੱਸ ਦੀ 20 ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ, ਉਸਦੇ ਸਹੁਰੇ ਰਾਮਭਾਈ ਬੋਰੀਚਾ ਦੁਬਾਰਾ ਵਿਆਹ ਕਰਨਾ ਚਾਹੁੰਦੇ ਸਨ, ਜਿਸਦਾ ਪਰਿਵਾਰ ਨੇ ਵਿਰੋਧ ਕੀਤਾ। ਇਸ ਮੁੱਦੇ ‘ਤੇ ਘਰ ਵਿੱਚ ਕਈ ਵਾਰ ਲੜਾਈ ਹੋਈ ਅਤੇ ਰਾਮਭਾਈ ਨੇ ਪ੍ਰਭਾਤ ਨੂੰ ਧਮਕੀ ਦਿੱਤੀ ਸੀ ਕਿ ਉਹ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮਾਰ ਦੇਵੇਗਾ।