ਕਾਂਗੋ ਵਿੱਚ ਫੁੱਟਬਾਲ ਖਿਡਾਰੀਆਂ ਨਾਲ ਭਰੀ ਕਿਸ਼ਤੀ ਨਦੀ ‘ਚ ਪਲਟਣ ਕਾਰਨ ਵਾਪਰਿਆ ਵੱਡਾ ਹਾਦਸਾ,25 ਲੋਕਾਂ ਦੀ ਮੌਤ
ਨਿਊਜ਼ ਪੰਜਾਬ
11 ਮਾਰਚ 2025
ਕਾਂਗੋ ਵਿੱਚ ਇੱਕ ਕਿਸ਼ਤੀ ਪਲਟ ਜਾਣ ਕਾਰਨ ਉਸ ਵਿੱਚ ਸਵਾਰ 25 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਕਈ ਫੁੱਟਬਾਲ ਖਿਡਾਰੀ ਵੀ ਸ਼ਾਮਲ ਸਨ। ਜਾਣਕਾਰੀ ਅਨੁਸਾਰ ਖਿਡਾਰੀ ਐਤਵਾਰ ਰਾਤ ਮਾਈ-ਨਡੋਮਬੇ ਪ੍ਰਾਂਤ ਦੇ ਮੁਸ਼ੀ ਸ਼ਹਿਰ ਵਿੱਚ ਮੈਚ ਖੇਡ ਕੇ ਵਾਪਸ ਆ ਰਹੇ ਸਨ, ਜਦੋਂ ਕਿ ਉਹਨਾਂ ਨੂੰ ਲੈ ਜਾ ਰਹੀ ਕਿਸ਼ਤੀ ਕਵਾ ਨਦੀ ਵਿੱਚ ਪਲਟ ਗਈ।
ਮੁਸ਼ੀ ਖੇਤਰ ਦੇ ਸਥਾਨਕ ਅਧਿਕਾਰੀ ਰੇਨੇਕਲ ਕਵਾਤੀਬਾ ਅਨੁਸਾਰ, ਇਸ ਕਿਸ਼ਤੀ ਹਾਦਸੇ ਤੋਂ ਬਾਅਦ ਹੁਣ ਤਕ 30 ਲੋਕਾਂ ਨੂੰ ਬਚਾ ਲਿਆ ਗਿਆ ਹੈ। ਹਾਲਾਂਕਿ, ਕਈ ਲੋਕ ਹਾਲੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਖੋਜ ਲਈ ਬਚਾਅ ਅਭਿਆਨ ਜਾਰੀ ਹੈ। ਕਾਂਗੋ ਵਿੱਚ ਅਜਿਹੇ ਕਿਸ਼ਤੀ ਹਾਦਸੇ ਆਮ ਗੱਲ ਹਨ, ਖ਼ਾਸ ਕਰਕੇ ਜਦੋਂ ਕਿਸ਼ਤੀਆਂ ਰਾਤ ਨੂੰ ਭੀੜਭਾੜ ਨਾਲ ਯਾਤਰਾ ਕਰਦੀਆਂ ਹਨ।