ਤਰਨ ਤਾਰਨ ਵਿਖੇ ਗੁਰਦੁਆਰਾ ਸਾਂਝੀਵਾਲ ਦੇ ਬਾਹਰ ਕੂੜੇ ਦੇ ਢੇਰ ‘ਚੋਂ ਮਿਲੇ ਗੁਟਕਾ ਸਾਹਿਬ ਦੇ ਅੱਧ ਸੜੇ ਅੰਗ
ਨਿਊਜ਼ ਪੰਜਾਬ,11 ਮਾਰਚ 2025
ਤਰਨਤਾਰਨ ਦੇ ਮਹੁੱਲਾ ਨਾਨਕਸਰ ਵਿਖੇ ਸਥਿਤ ਗੁਰਦੁਆਰਾ ਸਾਂਝੀ ਵਾਲਤਾ ਦੇ ਨੇੜੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਨੇੜੇ ਗਲੀ ਵਿਚੋਂ ਕੂੜੇ ਦੇ ਢੇਰ ਵਿੱਚ ਗੁਟਕਾ ਸਾਹਿਬ ਦੇ ਅੱਧ ਸੜੇ ਅੰਗ ਮਿਲੇ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਨਜ਼ਦੀਕੀ ਲੋਕਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਹਰਕਤ ਹੈ। ਉਥੇ ਹੀ ਉਹਨਾਂ ਇਸ ਘਟਨਾ ਦੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।ਦੱਸ ਦਈਏ ਕਿ ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਫਿਲਹਾਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।