ਮੁੱਖ ਖ਼ਬਰਾਂਪੰਜਾਬ

ਇਤਿਹਾਸਕ ਪੋਲੋ ਮੈਚ: 14 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਟੀਮ ਅਤੇ ਚੰਡੀਗੜ੍ਹ ਪੋਲੋ ਟੀਮ ਦਰਮਿਆਨ ਹੋਵੇਗਾ ਰੁਮਾਂਚਕ ਮੈਚ

ਨਿਊਜ਼ ਪੰਜਾਬ

ਆਨੰਦਪੁਰ ਸਾਹਿਬ, 11 ਮਾਰਚ, 2025:

ਸ੍ਰੀ ਆਨੰਦਪੁਰ ਸਾਹਿਬ ਵਿਖੇ 14 ਮਾਰਚ, 2025 ਨੂੰ ਇੱਕ ਰੋਮਾਂਚਕ ਅਤੇ ਇਤਿਹਾਸਕ ਪੋਲੋ ਮੈਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਪੋਲੋ ਟੀਮ ਦਾ ਸਾਹਮਣਾ ਚੰਡੀਗੜ੍ਹ ਪੋਲੋ ਟੀਮ ਨਾਲ ਹੋਵੇਗਾ। ਇਹ ਮੈਚ ਪਹਿਲੀ ਵਾਰ ਸਥਾਨਕ ਟੀਮਾਂ ਦੇ ਮੈਚ ਕਰਵਾਉਣ ਵਾਲੇ ਈਵੈਂਟ ਸੁਭਾ, ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਰੋਮਾਂਚਕ ਮੈਚ ਆਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ ਜੋ ਪਿਛਲੇ ਸਮੇਂ ਤੋਂ ਅੰਤਰਰਾਸ਼ਟਰੀ ਪੋਲੋ ਟੀਮਾਂ ਦੀ ਮੇਜ਼ਬਾਨੀ ਲਈ ਪ੍ਰਸਿੱਧ ਹੈ, ਪਰ ਇਸ ਸਾਲ ਸਥਾਨਕ ਹੁਨਰ ਨੂੰ ਪੇਸ਼ ਕੀਤਾ ਜਾਵੇਗਾ ਅਤੇ ਭਾਈਚਾਰੇ ਵਿੱਚ ਖੇਡਾਂ ਦੀ ਸਾਂਝ ਨੂੰ ਹੋਰ ਗੂੜ੍ਹਾ ਕੀਤਾ ਜਾਵੇਗਾ।

ਇਹ ਸਮਾਗਮ ਸੋਢੀ ਵਿਕਰਮ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਖੇਤਰੀ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਦੇਣ ਦੇ ਯਤਨਾਂ ਨੇ ਇਸ ਸਮਾਗਮ ਨੂੰ ਜੀਵੰਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਪੋਲੋ ਮੈਚ ਇਤਿਹਾਸਕ ਹੋਲਾ ਮੁਹੱਲਾ ਮੌਕੇ ਸਥਾਨਕ ਭਾਈਚਾਰੇ ਲਈ ਸੱਭਿਆਚਾਰ, ਖੇਡ ਅਤੇ ਵਿਰਾਸਤ ਦੇ ਜਸ਼ਨ ਦੌਰਾਨ ਸਥਾਨਕ ਅਤੇ ਅੰਤਰਰਾਸ਼ਟਰੀ ਪੋਲੋ ਅਥਲੀਟਾਂ ਦੇ ਹੁਨਰਾੰ ਅਤੇ ਆਪਸੀ ਸਾਂਝ ਨੂੰ ਦੇਖਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗਾ।

ਇਹ ਸਮਾਗਮ ਆਪਣੀਆਂ ਡੂੰਘੀਆਂ ਸੱਭਿਆਚਾਰਕ ਅਤੇ ਅਧਿਆਤਮਿਕ ਜੜ੍ਹਾਂ ਲਈ ਜਾਣੇ ਜਾਂਦੇ ਆਨੰਦਪੁਰ ਸਾਹਿਬ ਦੇ ਮਹਾਨ ਇਤਿਹਾਸ ਨੂੰ ਉਜਾਗਰ ਕਰਨ ਦੇ ਨਾਲ ਨਾਲ ਸਥਾਨਕ ਟੀਮਾਂ ਨੂੰ ਵੱਡੇ ਮੰਚ ‘ਤੇ ਆਪਣੇ ਹੁਨਰ ਦਿਖਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਪੋਲੋ ਦੇ ਸ਼ੌਕੀਨਾਂ, ਪਰਿਵਾਰਾਂ ਅਤੇ ਸੈਲਾਨੀਆਂ ਨੂੰ ਸੁਭਾ ਵਿੱਚ ਮੈਚ ਦੇ ਰੋਮਾਂਚ ਦਾ ਅਨੁਭਵ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ, ਜਿਥੇ ਅਜਿਹਾ ਮਾਹੌਲ ਸਿਰਜਿਆ ਜਾਵੇਗਾ ਜੋ ਉਨ੍ਹਾਂ ਨੂੰ ਰੁਮਾਂਚ ਨਾਲ ਭਰ ਦੇਵੇਗਾ।

ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਦੇ ਇੱਕ ਨੁਮਾਇੰਦੇ ਨੇ ਕਿਹਾ, “ਅਸੀਂ ਸਥਾਨਕ ਟੀਮਾਂ ਵਾਲੇ ਇਸ ਇਤਿਹਾਸਕ ਮੈਚ ਨੂੰ ਦੇਖਣ ਲਈ ਬਹੁਤ ਉਤਸੁਕ ਹਾਂ, ਅਤੇ ਅਸੀਂ ਉਹਨਾਂ ਸਾਰਿਆਂ ਖਾਸ ਕਰਕੇ ਸੋਢੀ ਵਿਕਰਮ ਸਿੰਘ ਦੇ ਸਹਿਯੋਗ ਲਈ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਸਮਾਗਮ ਨੂੰ ਸੰਭਵ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੋਲੋ ਦੀ ਖੇਡ ਵਿੱਚ ਸਥਾਨਕ ਭਾਈਚਾਰੇ ਨੂੰ ਸ਼ਾਮਲ ਕਰਨ, ਸਾਡੀ ਵਿਰਾਸਤ ਦਾ ਜਸ਼ਨ ਮਨਾਉਣ ਅਤੇ ਅਭੁੱਲ ਯਾਦਾਂ ਸਿਰਜਣ ਦਾ ਇਹ ਇੱਕ ਸ਼ਾਨਦਾਰ ਮੌਕਾ ਹੈ।”

ਇਹ ਮੈਚ ਮੁਕਾਬਲੇ ਦੀ ਭਾਵਨਾ, ਪਰਿਵਾਰਕ ਗਤੀਵਿਧੀਆਂ, ਅਤੇ ਸਥਾਨਕ ਭਾਈਚਾਰੇ ਲਈ ਆਪਣੀਆਂ ਟੀਮਾਂ ਦਾ ਸਮਰਥਨ ਕਰਨ ਲਈ ਇਕੱਠੇ ਹੋਣ ਦਾ ਮੌਕੇ ਨਾਲ ਇਕ ਰੁਮਾਂਚਕ ਦਿਨ ਦਾ ਆਨੰਦ ਮਾਨਣ ਦਾ ਸੱਦਾ ਦਿੰਦਾ ਹੈ।

ਮੈਚ ਸਬੰਧੀ ਵੇਰਵੇ:

ਮਿਤੀ: 14 ਮਾਰਚ, 2025

ਸਥਾਨ: ਸ੍ਰੀ ਆਨੰਦਪੁਰ ਸਾਹਿਬ, ਪੰਜਾਬ

ਟੀਮਾਂ: ਸ੍ਰੀ ਅਨੰਦਪੁਰ ਸਾਹਿਬ ਪੋਲੋ ਟੀਮ ਬਨਾਮ ਚੰਡੀਗੜ੍ਹ ਪੋਲੋ ਟੀਮ

ਆਯੋਜਨ ਕਰਤਾ: ਆਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ