ਮੁੱਖ ਖ਼ਬਰਾਂਭਾਰਤ

ਅੱਜ ਚੰਡੀਗੜ੍ਹ ਸ਼ਾਮ 5 ਵਜੇ ਕੇਂਦਰ ਅਤੇ ਕਿਸਾਨਾਂ ਵਿਚਕਾਰ ਹੋਵੇਗੀ ਮੀਟਿੰਗ:ਜਗਜੀਤ ਸਿੰਘ ਡੱਲੇਵਾਲ ਹੋਣਗੇ ਮੀਟਿੰਗ’ਚ ਸ਼ਾਮਿਲ

ਨਿਊਜ਼ ਪੰਜਾਬ

ਚੰਡੀਗੜ੍ਹ: 14 ਫਰਵਰੀ 2025

ਖਨੌਰੀ ਤੇ ਸ਼ੰਭੂ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਕੇਂਦਰ ਸਰਕਾਰ ਦੀ ਗੱਲਬਾਤ ਅੱਜ ਇਕ ਸਾਲ ਬਾਅਦ ਮੁੜ ਸ਼ੁਰੂ ਹੋ ਰਹੀ ਹੈ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੀਟਿੰਗ ਵਿਚ ਸ਼ਾਮਲ ਹੋਣਗੇ। ਮੀ‌ਟਿੰਗ ਵਿਚ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਧੜੇ ਤੋਂ 14-14 ਕਿਸਾਨ ਮੀਟਿੰਗ ਵਿਚ ਸ਼ਾਮਲ ਹੋਣਗੇ। ਇਹ ਮੀਟਿੰਗ ਸ਼ਾਮ 5.00 ਵਜੇ ਮਹਾਤਮਾ ਗਾਂਧੀ ਇੰਸਟੀਚਿਊਟ ਵਿਚ ਹੋਣੀ ਹੈ। ਖਨੌਰੀ ਬਾਰਡਰ ਤੋਂ ਸਵੇਰੇ 11.00 ਵਜੇ ਕਿਸਾਨ ਚੰਡੀਗੜ੍ਹ ਲਈ ਰਵਾਨਾ ਹੋਣਗੇ।