Delhi Election : ਤਿਲਕ ਨਗਰ ਤੋਂ ਲਗਾਤਾਰ ਤਿੰਨ ਵਾਰੀ ਜਿੱਤਦੇ ਆ ਰਹੇ ਆਪ ਦੇ ਵਿਧਾਇਕ ਜਰਨੈਲ ਸਿੰਘ ਦੇ ਸਮਰਥਕਾਂ ਵਿੱਚ ਭਾਰੀ ਜੋਸ਼
ਡਾ. ਗੁਰਪ੍ਰੀਤ ਸਿੰਘ / ਨਿਊਜ਼ ਪੰਜਾਬ
ਨਵੀਂ ਦਿੱਲੀ, 23 ਜਨਵਰੀ – ਵਿਧਾਨ ਸਭਾ ਹਲਕਾ ਤਿਲਕ ਨਗਰ ਤੋਂ ਲਗਾਤਾਰ ਤਿੰਨ ਵਾਰੀ ਵੱਡੇ ਬਹੁਮਤ ਨਾਲ ਜਿੱਤਦੇ ਆ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਇਸ ਵਾਰ ਵੀ ਤਿਲਕ ਨਗਰ ਹਲਕੇ ਦੇ ਵੋਟਰਾਂ ਵੱਲੋਂ ਵੱਡਾ ਸਮਰੱਥਨ ਮਿੱਲ ਰਿਹਾ ਹੈ,
ਆਪ ਵੱਲੋਂ ਪੰਜਾਬ ਦੇ ਇੰਚਾਰਜ਼ ਵਿਧਾਇਕ ਜਰਨੈਲ ਸਿੰਘ ਹਲਕੇ ਵਿੱਚ ਕਾਫੀ ਹਰਮਨ ਪਿਆਰੇ ਹਨ l
ਤਿਲਕ ਨਗਰ ਇਲਾਕੇ ਦੇ ਬਹੁਤ ਹੀ ਸੀਨੀਅਰ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਸਮਰਥਨ ਮਿਲਣ ਦੇ ਨਾਲ ਨਾਲ ਇਲਾਕੇ ਦੇ ਵੋਟਰਾਂ ਦਾ ਸਾਥ ਉਨ੍ਹਾਂ ਦੀ ਮਜ਼ਬੂਤ ਸਥਿਤੀ ਦਾ ਪ੍ਰਗਟਾਵਾ ਕਰਦਾ ਹੈ,
ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਅਤੇ ਤਿਲਕ ਨਗਰ ਹਲਕੇ ਤੋਂ ਆਪ ਦੇ ਉਮੀਦਵਾਰ ਸ੍ਰ. ਜਰਨੈਲ ਸਿੰਘ ਦਾ ਕਹਿਣਾ ਕਿ ਉਹ ਸੇਵਾ ਭਾਵਨਾ ਨਾਲ ਇਲਾਕੇ ਦੇ ਵਿਕਾਸ ਅਤੇ ਜਨਤਾ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਨ , ਜਿਸ ਸਦਕਾ ਮੈਨੂੰ ਜਨਤਾ ਦਾ ਪਿਆਰ ਮਿੱਲ ਰਿਹਾ ਹੈ ।