ਮੁੱਖ ਖ਼ਬਰਾਂਮਨੋਰੰਜਨ

2025 ਦਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Lock ਹੋਇਆ ਰਿਲੀਜ਼, ਇੱਕ ਘੰਟੇ’ਚ ਹੋਇਆ ਐਨੇ ਲੱਖ ਵਿਊਜ਼

ਨਿਊਜ਼ ਪੰਜਾਬ

23 ਜਨਵਰੀ 2025

ਪੰਜਾਬੀ ਸੰਗੀਤ ਪ੍ਰੇਮੀਆਂ ਅਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਨਵਾਂ ਗੀਤ ‘ਲੌਕ’ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦਾ ਪੋਸਟਰ ਅਤੇ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ 1.5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਹ ਸਿੱਧੂ ਮੂਸੇਵਾਲਾ ਦਾ ਇਸ ਸਾਲ ਦਾ ਪਹਿਲਾ ਗੀਤ ਹੋਵੇਗਾ। ਉਨ੍ਹਾਂ ਦੀ ਮੌਤ ਤੋਂ ਬਾਅਦ ਕੁੱਲ ਅੱਠ ਗਾਣੇ ਰਿਲੀਜ਼ ਹੋ ਚੁੱਕੇ ਹਨ ਅਤੇ ਇਹ ਉਨ੍ਹਾਂ ਦਾ ਨੌਵਾਂ ਗਾਣਾ ਹੋਵੇਗਾ।’ਲੌਕ’ ਗੀਤ ਮਸ਼ਹੂਰ ਮਿਊਜ਼ਿਕ ਪ੍ਰੋਡਕਸ਼ ਕੰਪਨੀ ‘ਦ ਕਿਡ’ ਨੇ ਪ੍ਰੋਡਿਊਸ ਕੀਤਾ ਹੈ। ਕਿਡ ਕੰਪਨੀ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਈ ਹਿੱਟ ਗੀਤਾਂ ਨੂੰ ਪ੍ਰੋਡਿਊਸ ਕਰ ਚੁੱਕੀ ਹੈ। ਇਸ ਗਾਣੇ ਦੀ ਵੀਡੀਓ ਨਵਕਰਨ ਬਰਾੜ ਨਿਰਦੇਸ਼ਤ ਕੀਤੀ ਹੈ। ਇਸ ਗਾਣੇ ਦਾ ਪੋਸਟਰ ਦੋਵਾਂ ਦੇ ਅਧਿਕਾਰਤ ਪੇਜਾਂ ‘ਤੇ ਸਾਂਝਾ ਕੀਤਾ ਗਿਆ ਹੈ। ਗਾਣੇ ਦਾ ਪੋਸਟਰ ਸਾਂਝਾ ਕਰਦਿਆਂ ਹੋਇਆਂ, ਦ ਕਿਡ ਨੇ ਲਿਖਿਆ, “ਸਾਰੇ ਪਾਸੇ ਦੇਖੋ, ਅਸੀਂ ਲੀਡਰ ਹਾਂ। ਅਸੀਂ ਜੋ ਵੀ ਕਰਾਂਗੇ, ਉਹ ਅਸੀਂ ਫੈਸਲਾ ਕਰਾਂਗੇ, ਅਤੇ ਬਾਕੀ ਸਾਡੇ ਰਸਤੇ ‘ਤੇ ਚੱਲਣ ਦੀ ਕੋਸ਼ਿਸ਼ ਕਰਨਗੇ।

ਇਸ ਗਾਣੇ ਚ ਬੰਦੀ ਸਿੰਘਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ, ਕਿ ਕਿਵੇਂ ਬੰਦੀ ਸਿੰਘਾਂ ਨੂੰ ਕਿਵੇਂ ਸਜਾ ਪੂਰੀ ਹੋਣ ਤੋਂ ਬਾਅਦ ਵੀ ਬੰਦ ਕੀਤਾ ਹੋਇਆ ਤੇ, ਕਿਵੇਂ ਓਹਨਾ ਨੂੰ ਛੁਟੀ ਵੀ ਨਹੀਂ ਮਿਲਦੀ ਤੇ ਓਹਨਾ ਦੇ ਘਰ ਬੰਦ ਰਹਿੰਦੇ ਹਨ , ਜਿਹੜੇ ਵੀ ਆਪਣੀ ਹੱਕ ਦੀ ਗੱਲ ਕਰਦੇ ਹਨ ਓਹਨਾ ਦੇ ਨਾਲ ਹਮੇਸ਼ਾ ਮਾੜੀ ਹੀ ਹੁੰਦੀ ਹੈ ਤੇ ਓਹਨਾ ਦੇ ਘਰ ਦੇ ਦਰਵਾਜੇ ਤੇ ਤਾਲੇ ਲੱਗੇ ਹੁੰਦੇ ਹਨ ਜਿਹੜੇ ਕਿ ਕਈ ਬਾਰ ਖੁਲਦੇ ਵੀ ਨਹੀਂ, ਜਿਸ ਨੂੰ ਲੈਕੇ ਗਾਣੇ ਦਾ ਨਾਮ LOCK ਰੱਖਿਆ। ਸਿੱਧੂ ਮੂਸੇਵਾਲਾ ਨੇ ਆਪਣੇ ਸੰਗੀਤ ਅਤੇ ਬੋਲਣ ਦੇ ਅੰਦਾਜ਼ ਨਾਲ ਪੰਜਾਬੀ ਸੰਗੀਤ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ। ਉਨ੍ਹਾਂ ਦੀ ਸ਼ਖਸੀਅਤ ਅਤੇ ਗੀਤਾਂ ਨੇ ਲੱਖਾਂ ਦਿਲਾਂ ਨੂੰ ਛੂਹ ਲਿਆ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ, ਉਨ੍ਹਾਂ ਦੇ ਗੀਤਾਂ ਦੀ ਪ੍ਰਸਿਧੀ ਘੱਟ ਨਹੀਂ ਹੋਈ ਹੈ ਅਤੇ ਪ੍ਰਸ਼ੰਸਕ ਹਰ ਨਵੇਂ ਗੀਤ ਦੀ ਬੇਸਬਰੀ ਨਾਲ ਉਡੀਕ ਕਰਦੇ