ਮੁੱਖ ਖ਼ਬਰਾਂਭਾਰਤ

ਦਿੱਲੀ ਚੋਣਾਂ : ਕਾਂਗਰਸ ਨੇ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕੀਤੀ – ਇੱਕ ਉਮੀਦਵਾਰ ਬਦਲਿਆ

ਨਿਊਜ਼ ਪੰਜਾਬ

ਨਵੀਂ ਦਿੱਲੀ, 16 ਜਨਵਰੀ – ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰਦਿਆਂ ਪੰਜ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ, ਇਸ ਤੋਂ ਇਲਾਵਾ ਕਾਂਗਰਸ ਨੇ ਇੱਕ ਹਲਕੇ ਦਾ ਉਮੀਦਵਾਰ ਬਦਲ ਦਿੱਤਾ ਹੈ

ਇਸ ਤੋਂ ਪਹਿਲਾਂ, ਕਾਂਗਰਸ ਨੇ ਕੱਲ੍ਹ ਦਿੱਲੀ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਵਿੱਚ ਮੰਗਲਵਾਰ ਨੂੰ ‘ਆਪ’ ਛੱਡ ਕੇ ਪਾਰਟੀ ਵਿੱਚ ਸ਼ਾਮਲ ਹੋਏ ਮੁੰਡਕਾ ਦੇ ਵਿਧਾਇਕ ਧਰਮਪਾਲ ਲਾਕੜਾ ਅਤੇ ਕੌਂਸਲਰ ਰਾਜੇਸ਼ ਗੁਪਤਾ ਦੇ ਨਾਮ ਵੀ ਸ਼ਾਮਲ ਸਨ। ਕਾਂਗਰਸ ਹੁਣ ਤੱਕ 68 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਚੁੱਕੀ ਹੈ। ਕਾਂਗਰਸ ਨੇ ਗੋਕਲਪੁਰ ਤੋਂ ਆਪਣਾ ਉਮੀਦਵਾਰ ਬਦਲ ਦਿੱਤਾ ਹੈ। ਇੱਥੇ ਪ੍ਰਮੋਦ ਜਯੰਤ ਦੀ ਥਾਂ ਸਾਬਕਾ ਕੌਂਸਲਰ ਈਸ਼ਵਰ ਬੰਗਾੜੀ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਕਾਂਗਰਸ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਜਾਰੀ ਚੌਥੀ ਸੂਚੀ ਅਨੁਸਾਰ ਸੁਰੇਂਦਰ ਕੁਮਾਰ, ਸੁਮੇਸ਼ ਗੁਪਤਾ, ਰਾਹੁਲ ਧਾਨਕ, ਵੀਰੇਂਦਰ ਬਿਧੂਰੀ ਅਤੇ ਅਰਜੁਨ ਭਡਾਨਾ ਨੂੰ ਕ੍ਰਮਵਾਰ ਬਵਾਨਾ, ਰੋਹਿਣੀ, ਕਰੋਲ ਬਾਗ, ਤੁਗਲਕਾਬਾਦ ਅਤੇ ਬਦਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ।