HARYANAਭਾਰਤ

ਦਿੱਲੀ ਚੋਣਾਂ : ਭਾਜਪਾ ਨੇ ਚੌਣ ਪ੍ਰਚਾਰ ਲਈ ਮੋਦੀ, ਅਮਿਤ ਸ਼ਾਹ,  ਪੁਰੀ, ਹੇਮਾ ਮਾਲਨੀ, ਯੋਗੀ ਅਤੇ ਸੈਣੀ ਸਮੇਤ 40 ਆਗੂ ਉਤਾਰੇ ਮੈਦਾਨ ਵਿੱਚ – ਪੜ੍ਹੋ ਲਿਸਟ 

ਨਿਊਜ਼ ਪੰਜਾਬ

ਨਵੀਂ ਦਿੱਲੀ 16 ਜਨਵਰੀ – ਭਾਜਪਾ ਦੇ ਸਾਰੇ ਵੱਡੇ ਆਗੂ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉਤਰਨ ਨਾਲ ਦਿੱਲੀ ਦੀਆਂ ਚੋਣਾਂ ਹੋਰ ਦਿਲਚਸਪ ਹੋਣ ਜਾ ਰਹੀਆਂ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਹੋਰ ਰਾਜਾਂ ਦੇ ਮੁੱਖ ਮੰਤਰੀ, ਸੰਸਦ ਮੈਂਬਰ ਅਤੇ ਸੂਬਾ ਇੰਚਾਰਜ ਵੀ ਚੋਣਾਂ ਲਈ ਪ੍ਰਚਾਰ ਕਰਨਗੇ। ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਪਹਿਲਾ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈ।  ਰਾਸ਼ਟਰੀ ਪ੍ਰਧਾਨ ਨੱਡਾ, ਰਾਜਨਾਥ ਸਿੰਘ, ਅਮਿਤ ਸ਼ਾਹ, ਫ਼ਿਲਮੀ ਕਲਾਕਾਰ ਹੇਮਾ ਮਾਲਨੀ,  ਯੋਗੀ ਆਦਿੱਤਿਆਨਾਥ, ਨਾਇਬ ਸਿੰਘ ਸੈਣੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਦਾਕਾਰ ਤੋਂ ਸਿਆਸਤਦਾਨ ਬਣੀ ਹੇਮਾ ਮਾਲਿਨੀ, ਮਨੋਜ ਤਿਵਾੜੀ, ਸਮ੍ਰਿਤੀ ਈਰਾਨੀ, ਹੇਮਾ ਮਾਲਿਨੀ, ਰਵੀ ਕਿਸ਼ਨ, ਦਿਨੇਸ਼ ਲਾਲ ਯਾਦਵ (ਨਿਰਹੁਆ) ਵੀ ਸ਼ਾਮਲ ਹਨ। ਯੋਗੀ ਆਦਿੱਤਿਆਨਾਥ, ਨਾਇਬ ਸਿੰਘ ਸੈਣੀ ਅਤੇ ਹਿਮੰਤ ਬਿਸਵਾ ਸਰਮਾ ਵੀ ਸ਼ਾਮਲ ਹਨ।

ਕੇਂਦਰੀ ਮੰਤਰੀ ਕੇਂਦਰੀ ਮੰਤਰੀ ਵੀ ਦਿੱਲੀ ਵਿੱਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਇਨ੍ਹਾਂ ਵਿੱਚ ਸਰਦਾਰ ਹਰਦੀਪ ਸਿੰਘ ਪੁਰੀ, ਪਿਊਸ਼ ਗੋਇਲ, ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ, ਧਰਮਿੰਦਰ ਪ੍ਰਧਾਨ, ਗਿਰੀਰਾਜ ਸਿੰਘ, ਹਰਸ਼ ਮਲਹੋਤਰਾ, ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਕਈ ਹੋਰ ਆਗੂ ਸ਼ਾਮਲ ਹਨ। ਇਸੇ ਤਰ੍ਹਾਂ, ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਵੀ ਸਟਾਰ ਪ੍ਰਚਾਰਕ ਹੋਣਗੇ।