ਤਾਮਿਲਨਾਡੂ’ਚ ਵਾਪਰਿਆ ਹਾਦਸਾ,ਮੰਦਰ ਤੋਂ ਪਰਤ ਰਹੇ 4 ਸ਼ਰਧਾਲੂਆਂ ਦੀ ਮੌਤ,30 ਜ਼ਖਮੀ
ਤਾਮਿਲਨਾਡੂ: 9 ਜਨਵਰੀ 2025
ਤਾਮਿਲਨਾਡੂ ਦੇ ਰਾਨੀਪੇਟ ‘ਚ ਵੀਰਵਾਰ ਨੂੰ ਇੱਕ ਬੱਸ ਦੇ ਸਬਜ਼ੀਆਂ ਨਾਲ ਭਰੇ ਟਰੱਕ ਅਤੇ ਇੱਕ ਹੋਰ ਭਾਰੀ ਵਾਹਨ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ।
ਸੂਤਰਾਂ ਨੇ ਦੱਸਿਆ ਕਿ ਜ਼ਿਆਦਾਤਰ ਮ੍ਰਿਤਕ ਕਰਨਾਟਕ ਦੇ ਕੋਲਾਰ ਦੇ ਵਸਨੀਕ ਸਨ ਅਤੇ ਚੇਨਈ ਨੇੜੇ ਇੱਕ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਕਰਨਾਟਕ ਰੋਡਵੇਜ਼ ਦੀ ਬੱਸ ਰਾਹੀਂ ਵਾਪਸ ਆ ਰਹੇ ਸਨ। ਇਸ ਹਾਦਸੇ ਵਿੱਚ ਲਗਭਗ 30 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਰਨਾਟਕ ਰੋਡਵੇਜ਼ ਦੀ ਬੱਸ 55 ਯਾਤਰੀਆਂ ਨੂੰ ਲੈ ਕੇ ਬੰਗਲੁਰੂ ਜਾ ਰਹੀ ਸੀ ਅਤੇ ਉਸ ਨੇ ਲਾਰੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਉਲਟ ਦਿਸ਼ਾ ਤੋਂ ਆ ਰਹੇ ਸਬਜ਼ੀਆਂ ਨਾਲ ਭਰੇ ਟਰੱਕ ਨਾਲ ਟਕਰਾ ਗਈ। ਇਸ ਤੋਂ ਬਾਅਦ ਲਾਰੀ ਨੇ ਵੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਚਾਰ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।